
ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ- ਸੰਧੂ) – ਗੁਰਦੁਆਰਾ ਬਾਬਾ ਸ਼੍ਰੀ ਚੰਦਰ ਚੈਰੀਟੇਬਲ ਟਰੱਸਟ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਜਿ. ਡੇਰਾ ਬਾਬਾ ਨਾਨਕ ਦੇ ਵੱਲੋਂ ਸਾਂਝੇ ਤੌਰ ਤੇ ਮੰਗਤ ਰਾਮ ਸ਼ਰਮਾ ਦੀ ਯਾਦ ਵਿੱਚ ਬਹੁ-ਖੇਡ ਮੇਲੇ ਦਾ ਆਯੋਜਨ 29 ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਦੇਰ ਸ਼ਾਮ ਤੱਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗਾ। ਇਸ ਦੌਰਾਨ 6 ਕਿਲੋਮੀਟਰ ਰੋਡ ਰੇਸ ਜੋ ਕਿ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਫਤਿਹਗੜ੍ਹ ਸਾਹਿਬ ਚੂੜੀਆਂ ਰੋਡ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਵੇਗੀ ਤੋਂ ਇਲਾਵਾ ਵੱਖ-ਵੱਖ ਉਮਰ ਤੇ ਭਾਰ ਵਰਗ ਦੇ ਹੋਰ ਵੀ ਬਹੁ-ਖੇਡ ਮੁਕਾਬਲੇ ਕਰਵਾਏ ਜਾਣਗੇ।
ਖੇਡ ਮੇਲੇ ਦੀ ਰੂਪ-ਰੇਖਾ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਵੈਟਰਨ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਰੀਅਲ ਹੀਰੋ ਖਿਤਾਬ ਜੇਤੂ ਅੰਤਰਰਾਸ਼ਟਰੀ ਵੈਟਰਨ ਐਥਲੈਟਿਕਸ ਖਿਡਾਰੀ ਦਵਿੰਦਰ ਸਿੰਘ ਪੀ.ਪੀ ਨੇ ਦਿੰਦਿਆਂ ਦੱਸਿਆ ਉੱਘੇ ਖੇਡ ਪ੍ਰਮੋਟਰ ਤੇ ਸਪਾਂਸਰ ਰਜਿੰਦਰ ਸਿੰਘ ਬੇਦੀ ਦੀ ਦੇਖ-ਰੇਖ ਹੇਠ ਆਯੋਜਿਤ ਹੋਣ ਵਾਲੇ ਇਸ ਮੇਲੇ ਦੀ ਰੋਡ ਰੇਸ ਵਿੱਚ ਪਹਿਲੇ 3 ਸਥਾਨ ਹਾਂਸਲ ਕਰਨ ਵਾਲੇ ਦੌੜਾਕਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ 4-50 ਤੱਕ ਪੁਜੀਸ਼ਨਾਂ ਹਾਂਸਲ ਕਰਨ ਵਾਲੇ ਖਿਡਾਰੀਆਂ ਨੂੰ ਆਕਰਸ਼ਕ ਇਨਾਮਾਂ ਦੇ ਨਾਲ ਨਵਾਜਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਬਤੌਰ ਖਿਡਾਰੀ ਸ਼ਮੂਲੀਅਤ ਕਰਨ ਦੇ ਲਈ ਨਾਵਾਂ ਦੀ ਐਂਟਰੀ 27 ਅਗਸਤ ਤੱਕ ਕਰਵਾਉਣੀ ਲਾਜ਼ਮੀ ਹੋਵੇਗੀ।ਅਵਤਾਰ ਸਿੰਘ ਪੀ.ਪੀ ਤੇ ਦਵਿੰਦਰ ਸਿੰਘ ਪੀ.ਪੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਤੋਂ ਅਣਗਿਣਤ ਖਿਡਾਰੀ ਸ਼ਮੂਲੀਅਤ ਕਰਕੇ ਆਪਣੇ ਖੇਡ ਕਲਾ ਦਾ ਮੁਜ਼ਾਹਰਾ ਕਰਨਗੇ।ਉਨ੍ਹਾਂ ਦੱਸਿਆ ਕਿ ਪ੍ਰਬੰਧਕ ਸ਼ਹੀਦ ਭਾਗ ਸਿੰਘ ਸਪੋਰਟਸ ਕਲੱਬ ਰਜਿ. ਦੇ ਸਮੂਹਿਕ ਅਹੁੱਦੇਦਾਰ ਤੇ ਮੈਂਬਰ ਅਤੇ ਮੁੱਖ ਸਪਾਂਸਰ ਰਜਿੰਦਰ ਸਿੰਘ ਬੇਦੀ ਦੇ ਵੱਲੋਂ ਇਸ ਮੇਲੇ ਦੀ ਸਫਲਤਾ ਨੂੰ ਲੈ ਕੇ ਪ੍ਰਬੰਧਾਂ ਦਾ ਜਾਇਜਾ ਲੈਣ ਦੇ ਨਾਲ-ਨਾਲ ਵੱਖ-ਵੱਖ ਕਮੇਟੀਆਂ ਦਾ ਗੱਠਨ ਕੀਤਾ ਗਿਆ ਹੈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media