Tuesday, August 11, 2026

ਸਵੱਛ ਭਾਰਤ ਤਹਿਤ ਸ਼ਹਿਰ ਵਾਸੀਆਂ ਨੂੰ ਕੀਤਾ ਜਾਗਰੂਕ

ਜੰਡਿਆਲਾ ਗੁਰੂ, 22 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸੰਘ) – ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਰਘੂਨਾਥ ਗਰਲਜ਼ PPN2208201704ਕਾਲਜ ਦੀਆਂ ਐਨ.ਐਸ.ਐਸ ਦੀਆਂ ਵਿਦਿਆਰਥਣਾਂ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸਵੱਛ ਭਾਰਤ ਮੁਹਿੰਮ ਤਹਿਤ ਜਨਤਾ ਨੂੰ ਸਫਾਈ ਸਬੰਧੀ ਜਾਗਰੂਕ ਕਰਨ ਲਈ ਇਕ ਰੈਲੀ ਕੱਢੀ।ਉਨਾਂ ਲੋਕਾਂ ਨੂੰ ਕੂੜਾ ਕੂੜੇਦਾਨ ਵਿਚ ਸੁੱਟਣ ਅਤੇ ਆਪਣੇ ਆਲੇ-ਦੁਆਲੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦ ਿਅਪੀਲ ਕੀਤੀ ਤਾਂ ਜੋ ਬਰਸਾਤੀ ਦਿਨਾਂ ਵਿਚ ਬਿਮਾਰੀਆਂ ਤੋਂ ਵੀ ਬਚਿਆ ਜਾ ਸਕੇ।ਰੈਲੀ ਵਿਚ ਨਗਰ ਕੌਂਸਲ ਦੇ ਸਟਾਫ ਵਲੋਂ ਕਿਰਪਾਲ ਸਿੰਘ ਸੈਨਟਰੀ ਇੰਸਪੈਕਟਰ , ਬਲਵਿੰਦਰ ਸਿੰਘ ਸੁਪਰਵਾਈਜ਼ਰ ਤੋਂ ਇਲਾਵਾ ਕਾਲਜ ਵਲੋਂ ਮੈਡਮ ਡਾ. ਪਰਮਜੀਤ ਕੌਰ, ਹਰਸ਼ ਅਜ਼ਾਦ, ਵਿਜੈ ਲਕਸ਼ਮੀ, ਰਣਜੀਤ ਕੌਰ, ਸਾਕਸ਼ੀ,  ਸੁਖਵਿੰਦਰ ਕੌਰ ਤੇ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਿਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply