Tuesday, August 11, 2026

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ `ਚ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ

ਜੰਡਿਆਲਾ ਗੁਰੂ, 22 ਅਗਸਤ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ PPN2208201705ਨੇ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸੰਗਤ ਰੂਪ ਵਿੱਚ ਬੈਠ ਕੇ ਜਪੁਜੀ ਸਾਹਿਬ, ਚੌਪਈ ਸਾਹਿਬ, ਅਤੇ ਅਨੰਦ ਸਾਹਿਬ ਸਾਹਿਬ ਦਾ ਪਾਠ ਕੀਤਾ।ਉਪਰੰਤ ਸਕੂਲ ਦੇ ਗੁਰਦੁਆਰਾ ਸਾਹਿਬ ਵਿੱਚ ਬੱਚਿਆਂ ਅਤੇ ਸਟਾਫ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਬੱਚਿਆਂ ਨੇ ਬਹੁਤ ਹੀ ਸੁੰਦਰ ਕੀਰਤਨ ਪੇਸ਼ ਕੀਤਾ।
ਸਕੂਲ ਦੇ ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀਆਂ ਅਤੇ ਸਿੱਖਿਆਵਾਂ ਬਾਰੇ ਭਾਸ਼ਨ ਰੂਪ ਵਿੱਚ ਜਾਣਕਾਰੀ ਦਿੱਤੀ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ, ਗੁਰੂ ਸਾਹਿਬਾਨ ਦਾ ਜੀਵਨ ਬਿਓਰਾ ਅਤੇ ਗੁਰੂ ਮਹਿਮਾ ਉਤੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ “ਇੱਕ ਜਾਗ੍ਰਿਤੀ ਜੋਤ ਹੈ”।ਅੱਜ ਦਾ ਸਮਾਜ ਦੰਬੀ, ਫਰੇਬੀ, ਢੌਂਗੀ, ਸਾਧਾਂ ਮਗਰ ਭੱਜ ਰਿਹਾ ਹੈ ਜੋ ਕਿ ਸਮਾਜ ਵਿੱਚ ਬਹੁਤ ਹੀ ਗਿਰਾਵਟ ਵਾਲੀ ਗੱਲ ਹੈ।ਉਨ੍ਹਾਂ ਬੱਚਿਆਂ ਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਬਿ ਦੇ ਲੜ੍ਹ ਲੱਗਣ ਦੀ ਪ੍ਰੇਰਨਾ ਦਿੱਤੀ ਜੋ ਕਿ ਸਰਵ ਸ਼ਕਤੀਮਾਨ ਹੈ।ਇਸ ਮੌਕੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਕੋਆਰਡੀਨੇਟਰ ਵਰੀਤੀ ਦੁੱਗਾ, ਸ਼ਿਲਪਾ ਸ਼ਰਮਾ, ਸਿਮਰਨਜੀਤ ਕੌਰ ਅਤੇ ਸਾਰਾ ਸਟਾਫ ਮੌਜੂਦ ਸੀ।ਕੀਰਤਨ ਉਪਰੰਤ ਪ੍ਰਸਾਦਿ ਦੀ ਦੇਗ ਵਰਤਾਈ ਗਈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply