Monday, May 13, 2024

ਸਿੱਖ ਗੁਆਂਢੀ ਮੁਲਕ ਪਾਕਿਸਤਾਨ ਤੇ ਚੀਨ ਨਾਲ ਜੰਗ ਨਹੀਂ ਚਾਹੁੰਦੇ

ਸਿੱਖ ਭਾਈਚਾਰਾ ਹਮੇਸ਼ਾ ਸ਼ਾਂਤੀ ਤੇ ਅਹਿੰਸਾ ਦਾ ਰਸਤਾ ਅਪਨਾਉਣ ਦਾ ਹਾਮੀ ਰਿਹਾ: ਸਖੀਰਾ/ਸੰਧੂ

ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਗੁਆਂਢੀ ਮੁਲਕ ਪਾਕਿਸਤਾਨ ਅਤੇ ਚੀਨ ਦੇ ਨਾਲ ਚੱਲ ਰਹੇ ਤਨਾਅਪੂਰਨ ਮਾਹੌਲ `ਤੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦੇ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਤੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਕਿਹਾ ਕਿ ਸਿੱਖ ਪਾਕਿਸਤਾਨ ਤੇ ਚੀਨ ਨਾਲ ਜੰਗ ਨਹੀਂ ਚਾਹੁੰਦੇ, ਕਿਉਂਕਿ ਜੰਗ ਲੱਗਣ ਦੀ ਸੂਰਤ ਵਿੱਚ ਸਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਖਾਸ ਕਰ ਸਿੱਖਾਂ ਦਾ ਹੋਵੇਗਾ।
ਪਾਰਟੀ ਦੇ ਪ੍ਰਧਾਨ ਤੇ ਸਾਬਕਾ ਐਮ.ਪੀ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਮਾਝਾ ਜੋਨ ਦਫਤਰ ਸਖੀਰਾ ਟਾਵਰ ਸਾਹਮਣੇ ਖਾਲਸਾ ਕਾਲਜ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਭਾਈ ਸਖੀਰਾ ਤੇ ਭਾਈ ਸੰਧੂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਭਾਰਤ ਨੂੰ ਅੰਦਰੂਨੀ ਜਾਂ ਬਾਹਰੀ ਚੁਨੌਤੀਆਂ ਦਾ ਜਦੋਂ ਵੀ ਸਾਹਮਣਾ ਕਰਨਾ ਪਿਆ ਹੈ ਤਾਂ ਸੱਤਾ ਦਾ ਨਿੱਘ ਮਾਨਣ ਵਾਲੀਆਂ ਕੇਂਦਰ ਦੀਆਂ ਹਿੰਦੂਵਾਦੀ ਸਰਕਾਰਾਂ ਨੇ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਸਿੱਖਾਂ ਦਾ ਜਾਨੀ ਮਾਲੀ ਨੁਕਸਾਨ ਕਰਵਾਉਣ ਦੇ ਨਾਲ-ਨਾਲ ਸਿੱਖੀ ਨੂੰ ਨਸ਼ਲਕੁਸ਼ੀ ਵਾਲੇ ਪਾਸੇ ਤੋਰਿਆ ਹੈ।ਉਨ੍ਹਾਂ ਕਿਹਾ ਕਿ ਹਿੰਦੂਵਾਦੀ ਤਾਕਤਾਂ ਸਿੱਖਾਂ ਨੂੰ ਡਰ ਤੇ ਖੌਫ ਦਾ ਪ੍ਰਤੀਕ ਪੇਸ਼ ਕਰਕੇ ਆਪਣੇ ਨਿੱਜੀ ਰਾਜਨੀਤਿਕ ਲਾਹੇ ਲਈ ਇਸਤੇਮਾਲ ਕਰਦੀਆਂ ਰਹੀਆਂ ਹਨ ਤੇ ਕਰ ਰਹੀਆਂ ਹਨ।ਹੁਣ ਵੀ ਪਾਕਿ ਤੇ ਚੀਨ ਦੇ ਨਾਲ ਚੱਲ ਰਹੇ ਜੰਗੀ ਹਾਲਾਤਾਂ ਦੇ ਦੌਰਾਨ ਆਰ.ਐਸ.ਐਸ ਦੇ ਇਸ਼ਾਰਿਆਂ `ਤੇ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੁਕੰਮਲ ਹਿੰਦੂ ਹਿਤੈਸ਼ੀ ਭਾਜਪਾ ਸਰਕਾਰ ਦੇ ਵੱਲੋਂ ਸਿੱਖਾਂ ਨੂੰ ਇਸ ਅਣਕਿਆਸੀ ਜੰਗ ਵਿੱਚ ਝੋਕਣ ਦੀਆਂ ਵਿਊਂਤਾਂ ਗੰੁਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਸ਼ਾਂਤੀ ਤੇ ਅਹਿੰਸਾ ਦਾ ਰਸਤਾ ਅਪਨਾਉਣ ਦਾ ਹਾਮੀ ਰਿਹਾ ਹੈ ਜੋ ਦੇਸ਼ ਦੇ ਪਰੰਪਰਾਵਾਦੀ ਤੇ ਰਵਾਇਤੀ ਕਟੱੜਪੰਥੀ ਹਿੰਦੂ ਰਾਜਨੀਤਿਕ ਤੇ ਗੈਰ ਰਾਜਨੀਤਿਕ ਨੇਤਾਵਾਂ ਨੂੰ ਮਨਜ਼ੂਰ ਨਹੀਂ। ਭਾਈ ਸਖੀਰਾ ਤੇ ਭਾਈ ਸੰਧੂ ਨੇ ਅੱਗੇ ਕਿਹਾ ਕਿ ਜੰਗੀ ਹਾਲਾਤਾਂ ਵਿੱਚ ਸਿੱਖ ਭਾਰਤੀ ਹਿੰਦੁੂ ਹੁਕਮਰਾਨਾਂ ਦੀ ਵਿਰੋਧਤਾ ਕਰਨ ਦੇ ਨਾਲ-ਨਾਲ ਆਪਣੀ ਤਾਕਤ ਤੇ ਲਿਆਕਤ ਤੋਂ ਕੰਮ ਲੈਣਗੇ।ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਫਿਰਕੂ ਕਟੱੜਵਾਦੀ ਹਿੰਦੂ ਤਾਕਤਾਂ ਨੇ ਹਮੇਸ਼ਾਂ ਸਿੱਖਾਂ ਵਿੱਚ ਵੰਡੀਆਂ ਪਾ ਕੇ ਜਿੱਥੇ ਸਿੱਖ ਇਤਿਹਾਸ, ਸਿੱਖ ਰਹੁ-ਰੀਤਾ, ਰਵਾਇਤਾਂ ਤੇ ਪਰੰਪਰਾਵਾਂ ਤੋਂ ਇਲਾਵਾ ਸਿੱਖ ਵਿਰਾਸਤਾਂ ਨੂੰ ਗੁਮਨਾਮੀ ਵਿੱਚ ਧੱਕਣ ਦੀਆਂ ਚਾਲਾਂ ਚੱਲੀਆਂ ਹਨ।ਜਿਸ ਨੂੰ ਸਿੱਖਾਂ ਨੇ ਆਪਣੀ ਸੂਝ-ਬੂਝ ਦੇ ਬਲਬੂਤੇ ਕਾਇਮ ਰੱਖਿਆ।ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨਾਲ ਤਨਾਅਪੂਰਨ ਮਾਹੌਲ ਨੂੰ ਲੈ ਕੇ ਅੰਤਰਰਾਸ਼ਟਰੀ ਮੰਚ ਤੇ ਬਹਿਸ ਤੇ ਸਮੀਖਿਆ ਹੋਣੀ ਸਮੇਂ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਦੇ ਖਿੱਤੇ ਨਾਲ ਜੁੜੇ ਮੁਲਕ ਭਾਰਤ ਨੂੰ ਧਰਾਤਲ ਦੇ ਆਧਾਰ ਤੇ ਸਵੈ ਪੜਚੋਲ ਕਰਕੇ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹੁਣ ਸਰਕਾਰਾਂ ਦੇ ਨਿੱਜੀ ਸਵਾਰਥਾਂ ਪਿੱਛੇ ਪੰਜਾਬੀਆਂ ਤੇ ਖਾਸਕਰ ਸਿੱਖਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਉਣ ਲਈ ਸ਼ੋ੍ਰਮਣੀ ਅਕਾਲੀ ਦਲ (ਅ) ਠੋਸ ਰਣਨੀਤੀ ਤੈਅ ਕਰੇਗਾ।ਜਿਸ ਦੀ ਰੂਪ-ਰੇਖਾ ਪਾਰਟੀ ਪ੍ਰਧਾਨ ਤੇ ਸਾਬਕਾ ਐਮ.ਪੀ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਅਗਰ ਭਾਰਤ ਸਰਕਾਰ ਨੂੰ ਜੰਗ ਦਾ ਇੰਨ੍ਹਾ ਚਾਅ ਹੈ ਤਾਂ ਰੋਜ਼ ਦਿਹਾੜੇ ਚੌਂਕਾਂ ਚੁਰਾਹਿਆਂ ਦੇ ਵਿੱਚ ਪਾਕਿ ਤੇ ਚੀਨ ਦੇ ਝੰਡੇ ਫੂਕਣ ਵਾਲੇ ਹਿੰਦੂ ਸੱਭਿਅਤਾ ਦੀ ਸਰਪ੍ਰਸਤੀ ਹਾਂਸਲ ਸ਼ਰਾਰਤੀ ਅਨਸਰਾਂ ਨੂੰ ਵੀ ਇਸ ਵਾਰ ਅੱਗੇ ਲਾਇਆ ਜਾਵੇ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply