Monday, May 13, 2024

ਘਰ-ਘਰ ਨੋਕਰੀ ਰੋਜਗਾਰ ਮੇਲਾ ਆਈ.ਟੀ.ਆਈ ਵਿਖੇ 28 ਅਗਸਤ ਨੂੰ

PPN2208201710ਪਠਾਨਕੋਟ, 22 ਅਗਸਤ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ `ਘਰ-ਘਰ ਨੋਕਰੀ` ਦੇ ਤਹਿਤ ਪਠਾਨਕੋਟ ਦੇ ਲਾਗਲੇ ਇਲਾਕਿਆਂ ਦੇ ਬੇਰੋਜਗਾਰ ਨੋਜਵਾਨਾਂ ਲਈ ਰੋਜਗਾਰ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਅਮਿਤ ਵਿਜ ਵਿਧਾਇਕ ਪਠਾਨਕੋਟ ਨੇ ਦਿੱਤੀ।ਉਨਾਂ ਦੱਸਿਆ ਕਿ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨਾਂ ਲਈ ਇਹ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਨੋਜਵਾਨਾਂ ਨੂੰ ਰੋਜਗਾਰ ਮਿਲ ਸਕੇ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਉਪਰਾਲਿਆਂ ਸਦਕਾ ਜਿਲਾ ਪਠਾਨਕੋਟ ਵਿਖੇ ਰੋਜਗਾਰ ਮੇਲਾ 28 ਅਗਸਤ ਨੂੰ ਆਈ.ਟੀ.ਆਈ (ਲੜਕ) ਪਠਾਨਕੋਟ ਵਿਖੇ ਲਗਾਇਆ ਜਾਵੇਗਾ ਜੋ 31 ਅਗਸਤ ਤੱਕ ਜਾਰੀ ਰਹੇਗਾ।ਇਸ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਰੋਜਗਾਰ ਸੁਰੂ ਕਰਨ ਸਬੰਧੀ ਸਕੀਮਾਂ ਦੀ ਜਾਣਕਾਰੀ, ਬੈਂਕ ਵੱਲੋਂ ਨਿਰਧਾਰਤ ਵਿਆਜ ਦਰ ਤੇ ਕਰਜੇ ਅਤੇ ਬਾਹਰਲੀਆਂ ਉਘੀਆਂ ਕੰਪਨੀਆਂ ਵੀ ਬੇਰੋਜਗਾਰ ਨੋਜਵਾਨਾਂ ਨੂੰ ਨੋਕਰੀਆਂ ਦੇਣਗੀਆ।ਉਨਾਂ ਕਿਹਾ ਕਿ ਬੇਰੋਜਗਾਰ ਨੋਜਵਾਨ ਇੰਨਾਂ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਕੇ ਆਪਣਾ ਰੋਜਗਾਰ ਸਥਾਪਤ ਕਰ ਸਕਣ।ਉਨਾਂ ਕਿਹਾ ਕਿ ਰੋਜਗਾਰ ਮੇਲੇ ਦੇ ਲਈ  ਨੋਜਵਾਨ ਸਿੱਧੇ ਤੋਰ `ਤੇ ਵੀ ਆਈ.ਟੀ.ਆਈ ਲੜਕੇ ਪਠਾਨਕੋਟ ਵਿਖੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਵੱਲੋਂ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਦਿਲਵਾਉਣ ਦੇ ਲਈ ਬਹੁਤ ਹੀ ਸਲਾਘਾਯੋਗ ਕਦਮ ਉਠਾਏ ਹਨ।ਉਨਾਂ ਕਿਹਾ ਕਿ ਇਸ ਤਰਾਂ ਦੇ ਰੋਜਗਾਰ ਮੇਲੇ ਜਿਲਾ ਪਠਾਨਕੋਟ ਵਿੱਚ ਲਗਾਏ ਜਾਂਦੇ ਰਹਿਣਗੇ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply