ਸਮਰਾਲਾ, 22 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਅਰਮਾਨ ਕੁਸ਼ਤੀ ਅਖਾੜਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਪੰਡਿਤ ਨਸੀਬ ਚੰਦ ਯਾਦਗਾਰੀ 8ਵਾਂ ਕੁਸ਼ਤੀ ਦੰਗਲ 27 ਅਗਸਤ, ਦਿਨ ਐਤਵਾਰ ਨੂੰ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਪਹਿਲਵਾਨ ਅਤੇ ਗੋਲਡ ਮੈਡਲਿਸਟ ਪ੍ਰੇਮਵੀਰ ਸੱਦੀ ਉਟਾਲਾਂ ਨੇ ਦੱਸਿਆ ਕਿ ਇਸ ਸਾਲ ਇਹ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਸਾਬਾ ਕਹਾਲੀ ਅਤੇ ਰੂਬਲਜੀਤ ਖੰਨਾ ਦੇ ਦਰਮਿਆਨ ਹੋਵੇਗੀ। ਝੰਡੀ ਦੇ ਜੇਤੂ ਪਹਿਲਵਾਨ ਨੂੰ 1,11,000 ਰੁਪਏ ਇਨਾਮ ਵਜੋ ਦਿੱਤਾ ਜਾਵੇਗਾ ਅਤੇ ਦੰਗਲ ਕਮੇਟੀ ਵੱਲੋਂ ਭੇਜੇ ਸੱਦਾ ਪੱਤਰ ਵਾਲੇ ਪਹਿਲਵਾਨ ਹੀ ਕੁਸ਼ਤੀ ਲੜ ਸਕਣਗੇੇ।ਕੁਸ਼ਤੀਆਂ ਆਰ-ਪਾਰ ਦੀਆਂ ਹੋਣਗੀਆਂ, ਕੋਈ ਵੀ ਕੁਸ਼ਤੀ ਬਰਾਬਰੀ ਤੇ ਨਹੀਂ ਛੱਡੀ ਜਾਵੇਗੀ।ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਇਲਾਕੇ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਕਰਨਗੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media