Wednesday, February 25, 2026

ਹੁੱਡਾ ਨੇ ਵੋਟਾਂ ਖਾਤਰ ਸਿੱਖ ਭਰਾ ਮਾਰੂ ਜੰਗ ਦੀ ਸ਼ੁਰੂਆਤ ਕੀਤੀ- ਚੱਕਮੁਕੰਦ, ਲਹੋਰੀਆ

ਹਰਿਆਣਾ ਵਿਖੇ ਵੱਖਰੀ ਕਮੇਟੀ ਬਨਾਉਣ ਤੇ ਆਈ.ਐਸ.ਐਫ ਨੇ ਹੁੱਡਾ ਦਾ ਫੂਕਿਆ ਪੁਤਲਾ

PPN100717
ਅੰਮ੍ਰਿਤਸਰ, 10  ਜੁਲਾਈ (ਸੁਖਬੀਰ ਸਿੰਘ)- ਕਾਂਗਰਸ ਦਾ ਸ਼ੁਰੂ ਤੋਂ ਇਹ ਇਤਿਹਾਸ ਰਿਹਾ ਹੈ ਕਿ ਇਸ ਨੇ ਸਿੱਖ ਕੋਮ ਨੂੰ ਵੰਡਣ ਅਤੇ ਕਮਜੋਰ ਕਰਨ ਦੀਆਂ ਕਈ ਚਾਲਾਂ ਚਲੀਆਂ, ਜਿਸ ਵਿਚ 1984  ਦੋਰਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ, ਦਿੱਲੀ ਵਿਚ ਸ਼ਰੇਆਮ ਦਿਨ ਦਿਹਾੜੇ ਸਿੱਖਾਂ, ਬੀਬੀਆਂ, ਬੱਚਿਆਂ ਦਾ ਕਤਲੇਆਮ ਕਰਨ ਤੋਂ ਇਲਾਵਾ ਹੁਣ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕਰਕੇ ਜਿੱਥੇ ਹਰਿਆਂਣਾ ਵਿਚ ਸਿੱਖਾਂ ਨੂੰ ਆਪਸ ਵਿਚ ਵੰਡਣ ਦੀ ਕੋਸ਼ੀਸ਼ ਕੀਤੀ ਹੈ ਉੱਥੇ ਹੀ ਉਨਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ 10 ਮੈਂਬਰੀ ਕਮੇਟੀ ਨੂੰ ਨਜਰਅੰਦਾਜ ਅਤੇ ਹਰਿਆਂਣਾ ਤੇ ਪੰਜਾਬ ਦੇ ਸਿੱਖਾਂ ਵਿਚ ਭਰਾ ਮਾਰੂ ਜੰਗ ਦੀ ਸ਼ੁਰੂਆਤ ਕੀਤੀ ਹੈ। ਇੰਨਾਂ ਸ਼ਬਦਾ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆੱਫ ਪੰਜਾਬ ਦੇ ਕੋਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਸਰਪ੍ਰਸਤ ਡਾਕਟਰ ਤਸਵੀਰ ਸਿੰਘ ਲਹੋਰੀਆਂ ਤੇ ਜਿਲਾ ਪ੍ਰਧਾਨ ਕੰਵਲਪ੍ਰੀਤ ਸਿੰਘ ਪ੍ਰੀਤ ਛੇਹਰਟਾ ਦੀ ਅਗਵਾਈ ਵਿਚ ਛੇਹਰਟਾ ਵਿਖੇ ਭੁਪਿੰਦਰ ਸਿੰਘ ਹੁੱਡਾ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਉਸਦਾ ਪੁਤਲਾ ਫੂਕਦੇ ਹੋਏ ਕੀਤਾ। ਉਨਾਂ ਕਿਹਾ ਕਿ ਅਨੇਕਾਂ ਕੁਰਬਾਨੀਆਂ, ਲੰਬੇ ਸੰਘਰਸ਼ ਤੇ ਜੱਦੋ ਜਹਿਦ ਕਰਕੇ ਹੋਂਦ ਵਿਚ ਆਈ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁੱਡਾ ਨੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕੁੱਝ ਕੁ ਸਿੱਖਾਂ ਨੂੰ ਖੁਸ਼ ਕਰਕੇ ਵੋਟਾਂ ਲੈਣ ਖਾਤਿਰ ਸਾਰਾ ਡਰਾਮਾ ਰੱਚਿਆ ਹੈ। ਉਨਾਂ ਕਿਹਾ ਕਿ ਇਕ ਪਾਸੇ ਕਾਂਗਰਸ ਹਾਈਕਮਾਂਡ ਹਮੇਸ਼ਾਂ ਐਲਾਨ ਕਰਦੀ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲਅੰਦਾਜੀ ਨਹੀ ਕਰਦੀ ਤੇ ਦੂਜੇ ਪਾਸੇ ਹੁੱਡਾ ਨੇ ਸ਼ਰੇਆਮ ਸਿੱਖਾਂ ਦੇ ਆਪਸੀ ਮਸਲੇ ਵਿਚ ਦਖਲਅੰਦਾਜੀ ਕਰਕੇ ਕਾਂਗਰਸ ਹਾਈਕਮਾਂਡ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਹੈ। ਆਖੀਰ ਵਿਚ ਉਨਾਂ ਕਿਹਾ ਕਿ ਭਾਂਵੇ ਹੁੱਡਾ ਨੇ ਵੱਖਰੀ ਕਮੇਟੀ ਬਣਾਉਨ ਦਾ ਐਲਾਨ ਕਰ ਦਿੱਤਾ ਹੈ ਪਰ ਹਰਿਆਣਾ ਦੇ ਬਹੁਤਾਤ ਸਿੱਖ ਤੇ ਹੋਰ ਸਾਰੀ ਸਿੱਖ ਕੋਮ ਉਨਾਂ ਦੇ ਇਸ ਵੰਡ ਪਾਊ ਮਨੋਰਥ ਨੂੰ ਕਾਮਯਾਬ ਨਹੀ ਹੋਣ ਦੇਵੇਗੀ। ਇਸ ਮੋਕੇ ਸਤਿੰਦਰਪਾਲ ਸਿੰਘ ਸਾਬਾ, ਗੁਰਮੁੱਖ ਸਿੰਘ ਬਿੱਟੂ, ਗੁਰਵਿੰਦਰ ਗੈਰੀ, ਗੁਰਜਿੰਦਰਪਾਲ ਸਿੰਘ, (ਸਾਰੇ ਜਨਰਲ ਸਕੱਤਰ), ਡਿਪਟੀ ਛੇਹਰਟਾ, ਡਾਕਟਰ ਗੁਰਪ੍ਰੀਤ ਸਿੰਘ, ਮੰਗਲ ਸਿੰਘ (ਸਾਰੇ ਮੀਤ ਪ੍ਰਧਾਨ), ਅਮਰਜੀਤ ਸਿੰਘ, ਹਨੀ, ਸੇਵਕ, ਬ੍ਰਹਮਜੀਤ ਸਿੰਘ, ਹਰਜਿੰਦਰ ਸਿੰਘ ਸੋਨੂੰ, ਹਰਪ੍ਰੀਤ ਸਿੰਘ, ਹਰਦੇਵ ਸਿੰਘ, ਕਥਾ ਵਾਚਕ ਬਾਬਾ ਗੁਰਸ਼ੌਂਕ ਸਿੰਘ, ਹਰਦੇਵ ਸਿੰਘ, ਨਿਰਵੈਰ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ ਆਦਿ ਹਾਜਰ ਸਨ ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply