ਅੰਮ੍ਰਿਤਸਰ, 10 ਜੁਲਾਈ (ਸਾਜਨ/ਸੁਖਬੀਰ)- ਪੀਰ ਬਾਬਾ ਗੂਰੇ ਸ਼ਾਹ ਜੀ ਦਾ ੭੭ਵਾਂ ਮੇਲਾ ਭੱਟੀ ਪਰਿਵਾਰ ਮਹੰਤਨੀ ਆਸ਼ਾ ਰਾਣੀ, ਸੰਤੋਸ਼ ਰਾਣੀ, ਦਰਬਾਰ ਸੇਵਾਦਾਰ ਜੂਗਲ ਕਿਸ਼ੋਰ, ਮੁੱਖ ਸੇਵਾਦਾਰ ਸਾਈ ਬਾਬਾ ਲਾਡੀ ਸ਼ਾਹ ਜੀ, ਮੇਲੇ ਦੇ ਪ੍ਰਧਾਨ ਨਿਰਮਲ ਰਤਨ ਉਰਫ ਲੱਕੀ ਭੱਟੀ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਤੇ ਬਾਬਾ ਗੌਧੀ ਸ਼ਾਹ ਜੀ, ਬਲਵਿੰਦਰ ਫੱਲੂ, ਮਈਆਂ ਭਗਤ ਫਿਲੋਰ, ਟੀਟੂ ਸ਼ਾਹ ਜੀ, ਮਲਕੀਤ ਨਾਥ ਰਾਮ ਤੀਰਥ ਵਾਲੇ, ਵਿੱਕੀ ਚਿੱਦਾ ਪ੍ਰਧਾਨ, ਸੁਰਿੰਦਰ ਟੌਨਾ ਮਿਉਂਸੀਪਲ ਕਾਰਪੋਰੇਸ਼ਨ ਵਰਕਰ ਯੂਨੀਅਨ ਰਾਜ ਕੁਮਾਰ ਖੋਸਲਾ, ਜਵਾਲਾ ਭੱਟੀ, ਮੁੱਖਤਾਰ ਮਨੀ ਨੇ ਪਹੁੰਚ ਕੇ ਬਾਬਾ ਜੀ ਦੇ ਚਰਨਾ ਵਿੱਚ ਹਾਜਰਿਆ ਭਰੀਆਂ।ਇਸ ਸ਼ੁਭ ਮੌਕੇ ਤੇ ਮਸ਼ਹੂਰ ਕਵਾਲਾਂ ਰਾਜਨ ਅਲੀ ਵੇਰਕਾ ਲਾਲੇ, ਸ਼ਕੀਲ ਐਂਡ ਪਾਰਟੀ ਮਲੇਰਕੋਟਲਾ, ਰਾਹੂਲ ਅਲ ਮਸਤ ਨੇ ਕਵਾਲੀਆਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਭਾਰੀ ਇੱਕਠ ਵਿੱਚ ਸੰਗਤਾਂ ਨੇ ਹਾਜਰੀਆਂ ਭਰੀਆਂ ਅਤੇ ਲੰਗਰ ਛੱਕਿਆ।ਇਸ ਮੌਕੇ ਅਮਰੀਕ ਦਾਸ ਭੱਟੀ, ਪ੍ਰਦੀਪ ਭੱਟੀ, ਜੋਨੀ, ਦੀਪੂ, ਰੈਂਬੋ, ਬੀਮ, ਪ੍ਰਿੰਸ, ਸਲੀਮ, ਅਜੇ, ਰੋਕੀ, ਕਰਨ, ਟੋਨੀ ਭਗਤ, ਸ਼ੇਰ ਆਦਿ ਹਾਜਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …