ਨਵੀਂ ਦਿੱਲੀ, 25 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤੀ ਜਲ ਸੈਨਾ ਦੀਆਂ 6 ਮਹਿਲਾ ਅਫਸਰਾਂ, ਜਿਨ੍ਹਾਂ ਨੇ ਕਿ ਇੱਕ ਸਮੁੰਦਰੀ ਜਹਾਜ਼ ਆਈ ਐਨ ਐਸ ਵੀ
ਤਾਰਿਨੀ ਵਿੱਚ ਦੁਨੀਆ ਦਾ ਚੱਕਰ ਲਗਾਉਣਾ ਹੈ, ਨੇ ਅੱਜ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।ਇਹ ਪੂਰੇ ਮਹਿਲਾ ਚਾਲਕ ਦਲ ਵੱਲੋਂ ਵਿਸ਼ਵ ਦਾ ਪਹਿਲਾ ਦੌਰਾ ਹੋਵੇਗਾ।ਉਹ ਇਸ ਮਹੀਨੇ ਦੇ ਅਖੀਰ ਵਿੱਚ ਗੋਆ ਤੋਂ ਆਪਣੀ ਇਹ ਯਾਤਰਾ ਸ਼ੁਰੂ ਕਰਨਗੇ ਅਤੇ ਮਾਰਚ 2018 ਵਿੱਚ ਇਸ ਯਾਤਰਾ ਨੂੰ ਮੁਕੰਮਲ ਕਰਕੇ ਗੋਆ ਪਰਤ ਆਉਣਗੇ।ਇਸ ਮੁਹਿੰਮ ਨੂੰ ਨਾਵਿਕਾ ਸਾਗਰ ਪਰਿਕਰਮਾ ਦਾ ਨਾਂ ਦਿੱਤਾ ਗਿਆ ਹੈ।ਇਹ ਪਰਿਕਰਮਾ 5 ਪੜਾਵਾਂ ਵਿੱਚ ਪੂਰੀ ਹੋਵੇਗੀ ਅਤੇ 4 ਬੰਦਰਗਾਹਾਂ – ਫਰੀਮੈਂਟਲ (ਆਸਟਰੇਲੀਆ), ਲਿਟਲਟਨ (ਨਿਊਜ਼ੀਲੈਂਡ), ਪੋਰਟ ਸਟੈਨਲੇ (ਫਾਕਲੈਂਡਜ਼) ਅਤੇ ਕੇਪਟਾਊਨ (ਦੱਖਣੀ ਅਫਰੀਕਾ) ਵਿਖੇ ਇਨ੍ਹਾਂ ਦਾ ਠਹਿਰਾਅ ਹੋਵੇਗਾ।
ਆਈ ਐਨ ਐਸ ਦੀ ਤਾਰਿਨੀ 55 ਫੁੱਟ ਲੰਬਾ ਸਮੁੰਦਰੀ ਜਹਾਜ਼ ਹੈ, ਜੋ ਕਿ ਦੇਸ਼ ਵਿੱਚ ਵੀ ਤਿਆਰ ਹੋਇਆ ਹੈ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ।ਗੱਲਬਾਤ ਦੌਰਾਨ ਚਾਲਕ ਦਲ ਦੇ ਮੈਂਬਰਾਂ ਨੇ ਆਪਣੀ ਆਉਣ ਵਾਲੀ ਯਾਤਰਾ ਦੇ ਵੇਰਵੇ ਪ੍ਰਧਾਨ ਮੰਤਰੀ ਨੂੰ ਦੱਸੇ।ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਮਹਿਲਾ ਚਾਲਕ ਦਲ ਠੀਕ-ਠਾਕ ਰਹੇ ਅਤੇ ਉਨ੍ਹਾਂ ਕਿਹਾ ਕਿ ਉਹ ਦੁਨੀਆ ਭਰ ਵਿੱਚ ਉਨ੍ਹਾਂ ਦੀ ਯਾਤਰਾ ਦੀ ਹੋ ਰਹੀ ਪ੍ਰਗਤੀ ਉੱਤੇ ਨਜ਼ਰ ਰੱਖਣਗੇ।ਉਨ੍ਹਾਂ ਚਾਲਕ ਦਲ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀਆਂ ਯੋਗਤਾਵਾਂ ਅਤੇ ਤਾਕਤ ਦਾ ਦੁਨੀਆ ਭਰ ਵਿੱਚ ਪ੍ਰਚਾਰ ਕਰਨ।ਉਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੀ ਯਾਤਰਾ ਦੇ ਸਫਲਤਾ ਨਾਲ ਮੁਕੰਮਲ ਹੋਣ `ਤੇ ਆਪਣੇ ਤਜਰਬੇ ਲਿਖਣ ਅਤੇ ਸਾਂਝੇ ਕਰਨ।ਇਸ ਜਹਾਜ਼ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਵੱਲੋਂ ਕੀਤੀ ਜਾਵੇਗੀ ਅਤੇ ਚਾਲਕ ਦਲ ਦੇ ਮੈਂਬਰਾਂ ਵਿੱਚ ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਾਮਵਾਲ, ਪੀ. ਸਵਾਤੀ ਅਤੇ ਲੈਫਟੀਨੈਂਟਸ ਐੱਸ ਵਿਜਯਾ ਦੇਵੀ, ਬੀ ਐਸ਼ਵਰਿਆ ਅਤੇ ਪਾਇਲ ਗੁਪਤਾ ਸ਼ਾਮਲ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media