Tuesday, October 6, 2026

ਰਿਅਲ ਸਟਾਰ ਟੇਲੰਟ 2017 ਲਈ ਆਡੀਸ਼ਨ ਆਯੋਜਿਤ

ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ  ਦੀਪ ਦਵਿੰਦਰ ਸਿੰਘ ਸੱਗੂ)  ਸਥਾਨਕ ਪੀ.ਸਾਈਂ ਪ੍ਰੋਡਕਸ਼ਨ ਤੇ ਈਸ਼ਾਨ ਮੀਡੀਆ ਹਾਊਸ ਵਲੋਂ ਕਰਵਾਏ ਜਾ ਰਹੇ PPN0409201709ਰਿਅਲ ਸਟਾਰ ਟੇਲੰਟ 2017 ਸ਼ੋਅ ਲਈ ਮਾਡਲਿੰਗ ਤੇ ਡਾਂਸ ਦੇ ਆਡੀਸ਼ਨ ਲਏ ਗਏ।ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਡੀਸ਼ਨ ਦੇਣ ਆਏ ਪ੍ਰਤੀਯੋਗੀਆਂ ਵਿੱਚ ਜਿਆਦਾਤਰ ਉਸ ਸਨ ਜਿੰਨਾਂ ਨੇ ਅੱਜ ਤਕ ਸਟੇਜ `ਤੇ ਕੋਈ ਸ਼ੋਅ ਨਹੀਂ ਕੀਤਾ।ਇਸ ਸਮੇਂ ਜੱਜਾਂ ਦੀ ਭੂਮਿਕਾ ਨਾਮਵਰ ਕੋਰਿਓਗਰਾਫਰ ਰਾਕੇਸ਼ ਕੁਮਾਰ ਅਤੇ ਕਮਲ ਗਾਰਾ ਨੇ ਨਿਭਾਈ, ਜਦਕਿ ਰਿਅਲ ਸਟਾਰ ਟੈਲੰਟ 2017 ਟੀਮ ਦੀ ਚੇਅਰਪਰਸਨ ਪੂਜਾ ਨਾਇਕ, ਪ੍ਰਧਾਨ ਸ਼ਾਮ ਗੁਲਾਟੀ, ਵਾਇਸ ਪ੍ਰਧਾਨ ਅਰਚਨਾ ਗੁਲਾਟੀ, ਜਨਰਲ ਸੈਕਟਰੀ ਸਵਿੰਦਰ ਸਿੰਘ, ਸੈਕਟਰੀ ਪ੍ਰਦੀਪ ਕੁਮਾਰ ਲੱਕੀ, ਅਮਰਜੀਤ ਸਿੰਘ  ਸੰਧੂ, ਨੀਰਜ ਸੈਨੀ, ਅਮ੍ਰਿਤ ਰੰਧਵਾ ਅਤੇ  ਰੇਮੋ ਆਦਿ ਵੀ ਮੌਜੂਦ ਰਹੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply