ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬੀ ਫਿਲਮ ਕਿਰਦਾਰ-ਏ-ਸਰਦਾਰ ਦਾ ਸੰਗੀਤ ਅੱਜ ਸਥਾਨਕ ਹੋਟਲ ਵਿੱਚ ਸਟਾਰ
ਕਾਸਟ ਅਤੇ ਫਿਲਮ ਦੇ ਨਾਲ ਜੁੜੇ ਵਿਅਕਤੀਆਂ ਵਲੋਂ ਰਲੀਜ਼ ਕੀਤਾ ਗਿਆ।29 ਸਤੰਬਰ ਨੂੰ ਰਲੀਜ਼ ਹੋਣ ਵਾਲੀ ਹੈਪਜ਼ ਮਿਊਜਿ਼ਕ ਵਲੋਂ ਵਿਵੇਕ ਓਹਰੀ ਦੀ ਪ੍ਰੋਡਕਸ਼ਨ ਨੂੰ ਜ਼ਸਵਿੰਦਰ ਕੌਰ ਨੇ ਪ੍ਰੋਡਿਊਸ ਕੀਤਾ ਹੈ।ਇਸ ਐਕਸ਼ਨ ਡਰਾਮਾ ਫਿਲਮ ਦੇ ਡਾਇਰੈਕਟਰ ਜਤਿੰਦਰ ਸਿੰਘ ਜੀਤੂ ਹਨ, ਜਿਸ ਵਿੱਚ ਮੁੱਖ ਨਵ ਬਾਜਵਾ, ਨੇਹਾ ਪਵਾਰ, ਕੇ.ਐਸ ਮੱਖਣ, ਰਜ਼ਾ ਮੁਰਾਦ, ਡੌਲੀ ਬਿੰਦਰਾ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਕੌਰ ਚੱਢਾ, ਬਰਿੰਦਰ ਢਪੱਈ, ਸੁਵਿਧਾ ਦੁੱਗਲ, ਮਹਾਂਬੀਰ ਭੁੱਲਰ, ਟਹਿਲਪ੍ਰੀਤ ਸਿੰਘ, ਰਾਜ ਹੁੰਦਲ, ਹਰਪ੍ਰੀਤ ਸਿੰਘ ਖੇੜਾ, ਜਸਵੰਤ ਸਿੰਘ ਜੱਸ ਤੇ ਅਮਰੀਕ ਰੰਧਾਵਾ ਨੇ ਭੂਮਿਕਾ ਨਿਭਾਈ ਹੈ।ਫਿਲਮ ਦੀ ਰਲੀਜ਼ ਕੀਤੀ ਗਈ ਐਲਬਮ ਵਿੱਚ ਕੁੱਲ ਪੰਜ ਗਾਣੇ ਹਨ।ਇਸ ਦੇ ਗੀਤਾਂ ਨੂੰ ਨੇ ਨਛੱਤਰ ਗਿੱਲ, ਨੂਰਾਂ ਸਿਸਟਰਜ਼, ਹਰਸ਼ਦੀਪ ਕੌਰ, ਲੇਹਮਬਰ ਹੁਸੈਨਪੁਰੀ, ਗੁਲਰੇਜ਼ ਅਖਤਰ ਤੇ ਅਭਿਸ਼ੇਕ ਨੇ ਅਵਾਜ਼ ਦਿੱਤੀ ਹੈ, ਜਦਕਿ ਗੀਤ ਕੰਪੋਜ਼ ਕੀਤੇ ਹਨ ਵਿਕਰਮਜੀਤ, ਬੱਲ ਬੁਟਾਲੇ ਵਾਲਾ, ਯਾਕੂਬ ਤੇ ਮਨਪ੍ਰੀਤ ਟਿਵਾਣਾ ਨੇ।
ਫਿਲਮ ਦੇ ਲੀਡ ਐਕਟਰ ਨਵ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਗੀਤ ਕਿਸੇ ਵੀ ਫਿਲਮ ਦੀ ਕਹਾਣੀ ਜਿੰਨ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ।ਇਸ ਫਿਲਮ ਦੀ ਕਹਾਣੀ ਜਿਥੇ ਇੱਕ ਫੈਮਲੀ ਡਰਾਮਾ ਹੈ ਉਥੇ ਇਹ ਇੱਕ ਸਮਾਜਿਕ ਸੰਦੇਸ਼ ਵੀ ਦੇਂਦੀ ਹੈ।ਫਿਲਮ ਦੇ ਡਾਇਰੈਕਟਰ ਜਤਿੰਦਰ ਸਿੰਘ ਜੀਤੂ ਨੇ ਦੱਸਿਆ ਕਿ ਪੰਜਾਬੀ ਦੇ ਸੰਗੀਤ ਅਤੇ ਫਿਲਮ ਪ੍ਰੇਮੀਆਂ ਦੇ ਲਈ ਸਾਰੇ ਆਰਟਿਸਟਾਂ ਨੂੰ ਇੱਕ ਐਲਬਮ ਨਾਲ ਜੋੜਿਆ ਗਿਆ ਹੈ।ਉਨ੍ਹਾਂ ਉਮੀਦ ਜਤਾਈ ਕਿ ਸਾਰੇ ਗੀਤ ਸੰਗੀਤ ਪ੍ਰੇਮੀਆਂ ਦੀ ਪਸੰਦ `ਤੇ ਖਰ੍ਹੇ ਉਤਰਨਗੇ।ਪ੍ਰੋਡਿਊਸਰ ਜਸਵਿੰਦਰ ਕੌਰ, ਗੋਪੀ ਪੰਨੂ ਅਤੇ ਬਲਬੀਰ ਸਹਿ ਨਿਰਮਾਤਾ ਨੇ ਕਿਹਾ ਕਿ ਹਰ ਪੰਜਾਬੀ ਫਿਲਮ ਦੀ ਤਰ੍ਹਾਂ ਇਸ ਫਿਲਮ ਵਿੱਚ ਵੀ ਸੰਗੀਤ ਨੂੰ ਖਾਸ ਅਹਿਮੀਅਤ ਦਿੱਤੀ ਗਈ ਹੈੈ।ਗੁਰਪ੍ਰੀਤ ਕੌਰ ਚੱਢਾ ਨੇ ਕਿਹਾ ਕਿ ਇਹ ਇੱਕ ਪਰਿਵਾਰਕ ਫਿਲਮ ਹੈ ਜਿਸ ਵਿੱਚ ਉਨਾਂ ਨੇ ਨਵ ਬਾਜਵਾ ਦੀ ਮਾਤਾ ਦਾ ਅਤੇ ਕੇ.ਐਸ. ਮੱਖਣ ਦੀ ਪਤਨੀ ਦਾ ਵੱਕਾਰੀ ਰੋਲ ਨਿਭਾਇਆ ਹੈ।ਉਨਾਂ ਕਿਹਾ ਕਿ ਇਸ ਫਿਲਮ ਦੀ ਕਹਾਣੀ ਵਿੱਚ ਸਿੱਖ ਦੀ ਦਸਤਾਰ ਦਸਤਾਰ, ਸਪੋਰਟਸ ਅਤੇ ਘਰਾਂ ਵਿੱਚ ਬਜੁੱਰਗਾਂ ਦੀ ਹੋ ਰਹੀ ਬੇਕਦਰੀ ਦੇ ਵੱਖ-ਵੱਖ ਪਹਿਲੂਆਂ ਨੂੰ ਉਭਾਰਿਆ ਗਿਆ ਹੈ।ਫਿਲਮ ਦੀ ਨਾਇਕਾ ਨੇਹਾ ਪਵਾਰ ਨੇ ਕਿਹਾ ਕਿ ਉਸ ਦੀ ਇਹ ਪਹਿਲੀ ਫਿਲਮ ਹੈ, ਜਿਸ ਵਿੱਚ ਬਾਹਰੋ ਆਈ ਕੁੜੀ ਦੇ ਰੋਲ ਵਿੱਚ ਉਸ ਨੂੰ ਨਵ ਬਾਜਵਾ ਨਾਲ ਪਿਆਰ ਹੋ ਜਾਂਦਾ ਹੈ।
ਇਸ ਸਮੇਂ ਡੌਲੀ ਬਿੰਦਰਾ ਨੇ ਕਿਹਾ ਕਿ ਕੀਤੀ ਗਈ ਹਰ ਮਿਹਨਤ ਦਾ ਫਲ ਜਰੂਰ ਮਿਲਦਾ ਹੈ ਅਤੇ ਇੱਹ ਫਿਲਮ ਵੀ ਦਰਸ਼ਕਾਂ ਨੂੰ ਪਸੰਦ ਆਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਨੇ ਡੇਰਾ ਸਿਰਸਾ ਮੁਖੀ ਕਾਂਡ ਨੂੰ ਮੰਦਭਾਗਾ ਦੱਸਿਦਿਆਂ ਕਿਹਾ ਕਨੂੰਨ ਨੇ ਉਸ ਨੂੰ ਸਜ਼ਾ ਦਿੱਤੀ ਹੈ।ਡੌਲੀ ਬਿੰਦਰਾ ਨੇ ਕਿਹਾ ਕਿ ਰਾਧੇ ਮਾਂ ਬਾਰੇ ਉਸ ਨੇ ਜੋ ਖੁਲਾਸੇ ਕੀਤੇ ਹਨ, ਉਨਾਂ ਨੂੰ ਦੇਖਦਿਆਂ ਸਰਕਾਰ ਤੋਂ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ।ਇਸ ਮੌਕੇ ਵਿਵੇਕ ਓਹਰੀ, ਪੂਰਨ ਚੰਦ ਵਡਾਲੀ, ਸੁਵਿਧਾ ਦੁੁਗਲ, ਜਸਵੰਤ ਜੱਸ ਆਦਿ ਵੀ ਮੋਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media