ਅੰਮਿ੍ਤਸਰ, 5 ਸਤੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਮਾਂ ਬੋਲੀ ਪੰਜਾਬੀ ਦੇ ਬਣਦੇ ਸਤਿਕਾਰ ਦੀ ਬਹਾਲੀ ਲਈ ਯਤਨਸ਼ੀਲ ਸੰਸਥਾ ਆਲਮੀ
ਪੰਜਾਬੀ ਵਿਰਾਸਤ ਫ਼ਾਊਂਡੇਸ਼ਨ ਵਲੋਂ ਕੌਮੀ ਅਧਿਆਪਕ ਦਿਵਸ ‘ਤੇ 13ਵਾਂ ਸਲਾਨਾ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ
ਫ਼ਾਊਂਡੇਸ਼ਨ ਦੇ ਪਧਾਨ ਭੁਪਿੰਦਰ ਸਿੰਘ ਸੰਧੂ, ਵਿਸ਼ਵ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ, ਸੁਖਦੇਵ ਸਿੰਘ ਸੇਖੋਂ, ਉਲੰਪੀਅਨ ਹਰਚਰਨ ਸਿੰਘ ਮਰੜੀ, ਰਮੇਸ਼ ਯਾਦਵ ਆਦਿ ਦੀ ਪਧਾਨਗੀ ਹੇਠ ਹੋਏ ਇਸ ਸਮਾਗਮ ਦੌਰਾਨ ਮੁੱਖ ਅਧਿਆਪਕ ਤੇਜਇੰਦਰਪਾਲ ਸਿੰਘ ਮਾਨ, ਕੰਵਰਮੀਤ ਸੰਧੂ, ਸੰਦੀਪ ਸਿੰਘ ਕੰਗ, ਦਵਿੰਦਰ ਕੁਮਾਰ, ਨਵਦੀਪ ਸਿੰਘ, ਹਰਪਿੰਦਰ ਸਿੰਘ, ਨੀਨਾ ਡੋਗਰਾ, ਕੰਵਲਦੀਪ ਕੌਰ, ਸਰਬਜੀਤ ਕੌਰ, ਹਰਪੀਤ ਕੌਰ, ਗੁਰਵਿੰਦਰਪਾਲ ਕੌਰ, ਹਰਜਿੰਦਰ ਕੌਰ, ਸ਼ੈਲੀ ਸ਼ਰਮਾ, ਕਰਮਜੀਤ ਕੌਰ, ਕੁਲਵੰਤ ਸਿੰਘ, ਰਾਜੀਵ ਆਦਿ ਸਮੇਤ ਜਿਲੇ ਦੇ ਵੱਖਵੱਖ ਸਕੂਲਾਂ ਦੇ 40 ਦੇ ਕਰੀਬ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ
ਸਮਾਗਮ ‘ਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ `ਤੇੇ ਪਹੁੰਚੇ ਪਟਿਆਲਾ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਆਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਉਘੇ ਸਾਹਿਤਕਾਰ ਤੇ ਬੁਲਾਰੇ ਡਾ. ਭੀਮਇੰਦਰ ਸਿੰਘ ਤੋਂ ਇਲਾਵਾ ਉਘੇ ਰੰਗ ਕਰਮੀ ਕੇਵਲ ਧਾਲੀਵਾਲ ਆਦਿ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ-ਚੇਲਾ ਅਰਥਾਤ ਅਧਿਆਪਕ-ਵਿਦਿਆਰਥੀ ਦੀ ਪਰੰਪਰਾ ਸਤਿਯੁੱਗ ਤੋਂ ਹੀ ਚਲੀ ਆਉਂਦੀ ਹੈ, ਜਿਸ ਮੁਤਾਬਿਕ ਅਧਿਆਪਕ ਅਰਥਾਤ ਗੁਰੂ ਨੂੰ ਇਕ ਉੱਚਾ ਸਥਾਨ ਦਿੱਤਾ ਗਿਆ ਹੈ, ਜੋ ਆਪਣੇ ਸੱਚੇ, ਸੁੱਚੇ ਅਤੇ ਸਮਰਪਿਤ ਚੇਲੇ ਨੂੰ ਵਿਦਿਆ ਪ੍ਰਦਾਨ ਕਰਕੇ ਉਸਨੂੰ ਅਜਿਹਾ ਨਿਪੁੰਨ ਵਿਅਕਤੀ ਬਣਾ ਦਿੰਦਾ ਹੈ ਜੋ ਅੱਗੇ ਚੱਲ ਕੇ ਗੁਰੁ ਤੋਂ ਪ੍ਰਾਪਤ ਕੀਤੀ ਆਪਣੀ ਵਿਦਿਆ ਨੂੰ ਲੋਕ ਭਲਾਈ ਦੇ ਕੰਮਾਂ ਵਿਚ ਲਾ ਕੇ ਨਾ ਕੇਵਲ ਆਪਣੇ ਮਾਪਿਆਂ ਦਾ ਨਾਂ ਉੱਚਾ ਚੁੱਕਦਾ ਹੈ ਬਲਕਿ ਆਪਣੇ ਗੁਰੂ ਨੂੰ ਵੀ ਹੋਰ ਵਧੇਰੇ ਮਾਣ ਹਾਸਿਲ ਕਰਵਾਉਂਦਾ ਹੈ।ਇਸ ਤਰਾਂ ਅਧਿਆਪਕ ਅਤੇ ਵਿਦਿਆਰਥੀ ਦਾ ਇਹ ਕੱਚੇ ਧਾਗੇ ਨਾਲ ਬੱਝਾ ਰਿਸ਼ਤਾ ਇੰਨਾ ਗੂੜਾ ਹੋ ਨਿਬੜਦਾ ਹੈ ਕਿ ਅਧਿਆਪਕ ਆਪਣੇ ਹੋਣਹਾਰ ਵਿਦਿਆਰਥੀਆਂ ਦੀਆਂ ਸਿਫ਼ਤਾਂ ਕਰਦਿਆਂ ਨਹੀਂ ਥੱਕਦੇ।ਵਿਦਿਆਰਥੀਆਂ ਦੇ ਮਨਾਂ ਉਪਰ ਵੀ ਆਪਣੇ ਅਧਿਆਪਕਾਂ ਦੇ ਉਸਾਰੂ ਦਿ੍ਰਸ਼ਟਾਂਤਾਂ ਦੀ ਛਾਪ ਸੰਪੂਰਨ ਜੀਵਨ ਤੀਕ ਰਹਿੰਦੀ ਹੈ ਜੋ ਉਨਾ ਨੂੰ ਚੰਗੇ ਨਾਗਰਿਕ ਬਣਨ ਵਿਚ ਮਦਦ ਕਰਦੀ ਹੈ।
ਇਸ ਮੌਕੇ ਸੁਖਜਿੰਦਰ ਸਿੰਘ ਹੇਰ, ਪਰਮਬੀਰ ਸਿੰਘ ਰੋਖੇ, ਮਨਪੀਤ ਸੰਧੂ, ਭੁਪਿੰਦਰ ਸਿੰਘ ਗਿੱਲ, ਸਤਨਾਮ ਸਿੰਘ ਪਾਖਰਪੁਰਾ, ਕੰਵਲਨੈਨ ਸਿੰਘ, ਨਵਦੀਪ ਰੰਧਾਵਾ, ਅਜੈ ਬਹਿਲ, ਹਰਪਾਲ ਸਿੰਘ ਨਾਗਰਾ, ਪਰਮਿੰਦਰ ਸਿੰਘ ਕੜਿਆਲ, ਰਾਣਾ ਪਤਾਪ ਸਿੰਘ, ਚੇਤਨ ਸ਼ਰਮਾ, ਹਰਜੀਤ ਸਿੰਘ ਰਾਜਾਸਾਂਸੀ, ਬਲਬੀਰ ਮੂਧਲ, ਅਸ਼ਵਨੀ ਅਵਸਥੀ, ਅਮਨ ਸ਼ਰਮਾ, ਕੁਲਵੰਤ ਸ਼ਰਮਾ ਛੇਹਰਟਾ, ਰੋਹਿਤ ਮਰਵਾਹ, ਰਾਜ ਕੁਮਾਰ, ਗੁਰਪ੍ਰੀਤ ਸਿੰਘ ਅਜਨਾਲਾ ਆਦਿ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media