ਨਵੀ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਦੇ ਤਖਤ ਸ੍ਰੀ ਪਟਨਾ ਸਾਹਿਬ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਨਣ ਉਪਰੰਤ ਅੱਜ ਵਾਪਸ ਪਤਰਣ ‘ਤੇ ਦਿੱਲੀ ਹਵਾਈ ਅੱਡੇ `ਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਉਹਨਾਂ ਦਾ ਸੁਆਗਤ ਕੀਤਾ ।
ਹਰਵਿੰਦਰ ਸਰਨਾ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਉਹਨਾਂ ਕੋਲੋ ਜਿਸ ਤਰੀਕੇ ਦਾ ਪਾਰਦਰਸ਼ੀ ਪ੍ਰਬੰਧ ਦੀ ਆਸ ਰੱਖਦੀਆਂ ਹਨ, ਉਹ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਖਰੇ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ।ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਬਹੁਤ ਹੀ ਸੰਕਟਮਈ ਸਮੇਂ ਦੇ ਵਿੱਚੋ ਦੀ ਲੰਘ ਰਿਹਾ ਹੈ ਤੇ ਸਾਧ ਲਾਣਾ ਪੰਥ ਨੂੰ ਘੁਣ ਵਾਂਗ ਖਾਈ ਜਾ ਰਿਹਾ ਹੈ ਜਿਹਨਾਂ ਤੋ ਪੰਥ ਨੂੰ ਬਚਾਉਣ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਪਿਛਲੇ 10 ਸਾਲ ਪੰਜਾਬ ਵਿੱਚ ਨਸ਼ਿਆਂ ਵਿੱਚ ਬੇਤਹਾਸ਼ਾ ਵਾਧਾ ਹੋਣ ਨਾਲ ਨੌਜਵਾਨਾਂ ਨਸ਼ਿਆ ਦੇ ਆਦੀ ਹੋ ਗਏ ਹਨ ਜਿਹਨਾਂ ਨੂੰ ਮੁੜ ਨਸ਼ਿਆਂ ਤੋਂ ਦੂਰ ਕਰਨ ਲਈ ਕਾਫੀ ਜਦੋਜਹਿਦ ਕਰਨ ਦੀ ਲੋੜ ਹੈ, ਪਰ ਕੈਪਟਨ ਸਰਕਾਰ ਦੇ ਆਉਦਿਆਂ ਹੀ ਨਸ਼ਿਆਂ ਨੂੰ ਠੱਲ ਜਰੂਰ ਪਈ ਹੈ, ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ।ਦੇਸ਼ ਦਾ ਅੰਨਦਾਤਾ ਅਖਵਾਉਦਾ ਪੰਜਾਬ ਦਾ ਕਿਸਾਨ ਵੀ ਅੱਜ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ, ਜਿਸ ਨੂੰ ਵੀ ਗੁਰਮਤਿ ਦਾ ਪਾਠ ਪੜਾ ਕੇ ਕਿਰਤ ਵੱਲ ਲਗਾ ਕੇ ਸੰਘਰਸ਼ਮਈ ਬਣਾਇਆ ਜਾਣਾ ਜਰੂਰੀ ਹੈ।
ਇਸ ਸਮੇਂ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਸਰਨਾ, ਭਜਨ ਸਿੰਘ ਵਾਲੀਆ, ਤਰਸੇਮ ਸਿੰਘ ਖਾਲਸਾ, ਦਮਨਦੀਪ ਸਿੰਘ, ਇੰਦਰਜੀਤ ਸਿੰਘ ਸੰਤਗੜ, ਭੁਪਿੰਦਰ ਸਿੰਘ ਸਰਨਾ, ਹਰਪਾਲ ਸਿੰਘ ਸਰਨਾ, ਪ੍ਰਭਜੀਤ ਸਿੰਘ ਸਰਨਾ, ਇੰਦਰਮੋਹਨ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ ਟੀਟੂ, ਰਮਨਦੀਪ ਸਿੰਘ ਸੌਨੂੰ, ਬਲਦੇਵ ਸਿੰਘ ਰਾਣੀ ਬਾਗ, ਵਿੱਕੀ ਆਦਿ ਵੀ ਸ਼ਾਮਲ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media