Wednesday, September 9, 2026

ਅਖਾੜਾ ਸੰਗਲਵਾਲਾ ਵਿਖੇ ਗੁਰੂਪੂਰਨਿਮਾ ਮੌਕੇ ਕੀਤੀ ਗਈ ਪੂਜਾ

PPN120707

ਅੰਮ੍ਰਿਤਸਰ, 12  ਜੁਲਾਈ (ਸਾਜਨ/ਸੁਖਬੀਰ)-  ਹਰ ਸਾਲ ਦੀ ਤਰਾਂ ਅਖਾੜਾ ਸੰਗਲ ਵਾਲਾ ਵਿਖੇ ਮਹੰਤ ਦਿਵਆਂਬਰ ਮੁਨੀ ਦੀ ਅਗਵਾਈ ਵਿੱਚ ਗੁਰੂਪੂਰਨਿਮਾ ਦੇ ਸ਼ੂਭ ਮੌਕੇ ਤੇ ਅਖਾੜਾ ਸੰਗਲ ਵਾਲਾ ਦੇ ਸੰਥਾਪਕ ਨਿਰਵਾਨ ਪ੍ਰੀਤਮਦਾਸ ਜੀ ਦੀ ਗੁਰੂ ਪੂਜਨਾ ਸਵੇਰੇ 8 ਵਜੇ ਤੋਂ  ਲੈ ਕੇ 11 ਵਜੇ ਤੱਕ  ਕੀਤੀ ਗਈ।ਜਿਸ ਵਿੱਚ ਮਹੰਤ ਰਵਿੰਦਰ ਦਾਸ ਜੀ, ਮਹੰਤ ਵਿਸ਼ਵਰ ਮੁਨੀ, ਮਹੰਤ ਸੁਖਦੇਵਾਨੰਦ, ਮਹੰਤ ਗੋਪਾਲ ਦਾਸ, ਮਹੰਤ ਸਚਿਦਾਨੰਦ ਜੀ, ਮਹੰਤ ਤਿਲਕ ਦਾਸ ਜੀ, ਮਹੰਤ ਦਾਮੋਦਰ ਦਾਸ ਜੀ, ਮਹੰਤ ਗੁਰਦੇਵ ਮੁਨੀ ਜੀ, ਮਹੰਤ ਯਮਨਾ ਮਾਈ ਜੀ ਅਤੇ ਹੋਰ ਮਹੰਤਾਂ ਅਤੇ ਸੇਵਕਾਂ ਕੇ ਨਿਰਵਾਨ ਪ੍ਰੀਤਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਹਾਜਰੀਆਂ ਭਰੀਆਂ।ਇਸ ਸ਼ੂਭ ਮੌਕੇ ਤੇ ਮਹੰਤ ਦਿਵਆੰਮਬਰ ਮੂਨੀ ਨੇ ਗੱਲਬਾਤ ਕਰਦਿਆ ਕਿਹਾ ਕਿ 1828 ਵਿੱਚ ਨਿਰਵਾਨ ਪ੍ਰੀਤਮ ਦਾਸ ਜੀ ਨੇ ਅਖਾੜਾ ਸੰਗਲ ਵਾਲਾ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰੀਤਮ ਦਾਸ ਜੀ ਹਮੇਸ਼ਾਂ ਹੀ ਆਪਣੇ ਸ਼ਰੀਰ ਤੇ ਸੰਗਲ ਬੰਨ ਕੇ ਰੱਖਦੇ ਸਨ।ਜਿਸ ਕਾਰਨ ਅਖਾੜੇ ਦਾ ਨਾਮ ਅਖਾੜਾ ਸੰਗਲ ਵਾਲਾ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰੂਪੂਜਾ ਤੋਂ ਬਾਅਦ ਲੰਗਰ ਅਟੂਟ ਵਰਤਾਇਆ ਗਿਆ। ਇਸ ਮੌਕੇ ਮਹੰਤ ਸ਼ਿਵਾਨੰਦ, ਦਿਨੇਸ਼ ਮਨੀ, ਰਮੇਸ਼ ਸ਼ਰਮਾ, ਸਤੀਸ਼ ਸ਼ਰਮਾ, ਕਿਸ਼ੋਰੀ, ਜਗਦੀਸ਼ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply