ਰਈਆ/ਤਰਸਿੱਕਾ, 12 ਜੁਲਾਈ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਬਾਬਾ ਬਾਵਾ ਲਾਲ ਜੀ ਦਾ ਗੁਰ ਪੁੰਨਿਆ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਜੁਗਿੰਦਰਪਾਲ ਜੀ ਨੇ ਦੱਸਿਆ ਕਿ ਬਾਬਾ ਜੀ ਦਾ ਦਿਹਾੜਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਨਾਇਆ ਗਿਆ। ਇਸ ਮੌਕੇ ਤੇ ਬੀਬੀਆਂ ਵੱਲੋਂ ਹਰਿ ਦਾ ਕੀਰਤਨ ਕੀਤਾ ਗਿਆ। ਅਤੇ ਬਾਬਾ ਜੀ ਦੇ ਦੱਸੇ ਹੋਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਕੀਤਾ। ਇਸ ਤੋਂ ਇਲਾਵਾ ਰਾਮ ਲੁਭਾਇਆ, ਪਰਮਜੀਤ ਸਿੰਘ ਦੇਵਗਨ, ਵਿਜੈ ਕੁਮਾਰ ਟਾਂਗਰੀ, ਹਵੇਲੀਸ਼ਾਹ, ਸੁਰਿੰਦਰ ਕੁਮਾਰ ਸਟੋਪਾਂ ਵਾਲਾ, ਨਰਿੰਦਰ ਭੰਡਾਰੀ, ਸੁਰਿੰਦਰ ਭੰਡਾਰੀ, ਦੀਪਕ ਸ਼ਰਮਾ, ਸੋਨੂੰ ਅਤੇ ਅਨਿਲ ਕੁਮਾਰ ਆਦਿ ਹਾਜਰ ਸਨ। ਲੰਗਰ ਅਤੁੱਟ ਵਰਤਾਇਆ ਗਿਆ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ਸਵਾਮੀ ਸ਼ਰਧਾਨੰਦ ਜੀ ਦੇ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਵੈਦਿਕ ਹਵਨ ਯੱਗ
ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੀ ਆਰਿਆ ਯੁਵਤੀ ਸਭਾ …