
ਅੰਮ੍ਰਿਤਸਰ, 12 ਜੁਲਾਈ (ਸਾਜਨ/ਸੁਖਬੀਰ)- ਅਖਿਲ ਭਾਰਤੀਆ ਹਿਉਮਨ ਰਾਈਟਸ ਵੇਲਫੈਅਰ ਐਸੋਸੀਏਸ਼ਨ (ਅਭਹਰਵਾ) ਵਲੋਂ ਨਸ਼ੀਆ ਦੇ ਕੋਹੜ ਨੂੰ ਖੱਤਮ ਕਰਨ ਲਈ ਪਿਲਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਵਿਰੋਧੀ ਕੈਂਪ ਸਰਕਾਰ ਪੱਤੀ ਕੋਟ ਖਾਲਸਾ ਵਿੱਖੇ ਵਨੀਤ ਸਰੀਨ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਸਐਚa ਸੁਖਵਿੰਦਰ ਸਿੰਘ ਰੰਧਾਵਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਵਨੀਤ ਸਰੀਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਵਨੀਤ ਸਰੀਨ ਨੇ ਜਨਤਾ ਨੂੰ ਅਪਿਲ ਕੀਤੀ ਕਿ ਨਸ਼ੇ ਦੇ ਕੋਹੜ ਨੂੰ ਸਮਾਜ ਤੋਂ ਖਤਮ ਕਰਨ ਲਾਈ ਸਾਨੂੰ ਅੱਗੇ ਆ ਕੇ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸੰਸਥਾ ਦੇ ਅਧਿਕਾਰੀਆਂ ਨੇ ਸਮਾਜ ਨੂੰ ਜਾਗਰੂਕ ਕਰਨ ਲਈ ਕਈ ਵਾਰ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਅਤੇ ਕਈ ਵਾਰ ਸਕੂਲਾਂ ਕਾਲਜਾਂ ਸਲੱਮ ਏਰਿਏ ਵਿੱਚ ਮੀਟਿੰਗਾਂ ਕਰਕੇ ਨੌਜਵਾਨਾ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਜਨਤਾ ਜਾਗਰੂਕ ਹੋ ਕੇ ਅੱਗੇ ਨਹੀਂ ਆਵੇਗੀ ਤੱਦ ਤੱਕ ਨਸ਼ੇ ਦਾ ਖਾਤਮਾ ਨਹੀਂ ਹੋ ਸਕਦਾ।ਇਸ ਦੌਰਾਨ ਐਸਐਚa ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਿਲਸ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਨੌਜਵਾਨ ਨਸ਼ੇ ਵਿੱਚ ਫਸਦੇ ਜਾ ਰਹੇ ਹਨ ਉਨਾਂ ਨੂੰ ਨਸ਼ੀਆਂ ਤੋਂ ਦੂਰ ਕਰਕੇ ਪੰਜਾਬ ਨੂੰ ਖੂਸ਼ਹਾਲ ਪੰਜਾਬ ਬਣਾਇਆ ਜਾਵੇ।ਇਸ ਮੌਕੇ ਮੇਜਰ ਸਿੰਘ, ਕੌਸਲਰ ਸੁਖਬੀਰ ਸਿੰਘ ਸੋਨੀ, ਕੌਸਲਰ ਗੁਰਪ੍ਰੀਤ ਸਿੰਘ ਮਿੰਟੂ, ਐਨਐਸ ਚਾਵਲਾ, ਬਲਜਿੰਦਰ ਸਿੰਘ, ਅਰੂਣ ਸ਼ਰਮਾ, ਸੁਰਜੀਤ ਕੁਮਾਰ, ਮਾਨ ਸਿੰਘ, ਮਨਜੀਤ ਸਿੰਘ, ਨਿੰਦਰ ਸਿੰਘ, ਗੁਰਮੁੱਖ ਸਿੰਘ, ਪਾਸਟਰ ਮਾਨੂਏਲ ਮਸੀਹ, ਯਾਕੂਬ ਮਸੀਹ, ਸਾਜਨ ਪ੍ਰੀਤ ਆਦਿ ਹਾਜਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media