ਗੁਰੂ ਨਾਨਕ : ਕੇਂਦਰ ਬਿੰਦੂ ਵਿਸ਼ੇ ’ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ
ਨਵੀਂ ਦਿੱਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਗੁਰੂ ਨਾਨਕ-ਕੇਂਦਰ ਬਿੰਦੂ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਉ_ਘੇ ਵਿਦਿਵਾਨ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਆਪਣੀ ਤਕਰੀਰ ’ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਕਈ ਅਣਛੂਹੇ ਪਹਿਲੂਆਂ ਨੂੰ ਆਪਣੀ ਤਕਰੀਰ ਦੌਰਾਨ ਉਜਾਗਰ ਕੀਤਾ।
ਸੈਮੀਨਾਰ ’ਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਅਦਾਰੇ ਦੇ ਚੇਅਰਮੈਨ ਤ੍ਰਿਲੋਚਨ ਸਿੰਘ, ਕਮੇਟੀ ਦੇ ਮੁਖ ਸਲਾਹਕਾਰ ਮਹਿੰਦਰ ਪਾਲ ਸਿੰਘ ਚੱਢਾ, ਪੰਜਾਬੀ ਵਿਕਾਸ ਕਮੇਟੀ ਦੇ ਕਨਵੀਨਰ ਡਾ. ਹਰਮੀਤ ਸਿੰਘ ਅਤੇ ਅਦਾਰੇ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸੱਗੂ ਆਦਿਕ ਨੇ ਵੀ ਆਪਣੇ ਵਿਚਾਰ ਰੱਖੇ।ਪਤਵੰਤੇ ਸੱਜਣਾ ਵੱਲੋਂ ਡਾ. ਸਾਗੂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ’ਤੇ ਪੰਜਾਬੀ ਭਾਸ਼ਾ ’ਚ ਲਿਖੀ ਗਈ ਕਿਤਾਬ ਦਾ ਹਿੰਦੀ ਭਾਸ਼ਾ ’ਚ ਡਾ. ਹਰਪ੍ਰੀਤ ਕੌਰ ਵੱਲੋਂ ਕੀਤੇ ਗਏ ਅਨੁਵਾਦ ਨੂੰ ਵੀ ਕਿਤਾਬ ਰੂਪ ’ਚ ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਇਕ ਅਜਿਹੀ ਮਹਾਨ ਸ਼ਖ਼ਸੀਅਤ ਸਨ। ਜਿਨ੍ਹਾਂ ’ਤੇ ਹੁਣ ਦੇ ਲੇਖਕ/ਆਲੋਚਕ ਨਵੀਂਆਂ ਪ੍ਰਵਿਰਤੀਆਂ ਨੂੰ ਮੁਖ ਰਖੇ ਕੇ, ਨਵੇਂ ਦ੍ਰਿਸ਼ਟੀਕੋਣ ਨਾਲ ਅੱਜ ਵੀ ਲਿਖ ਰਹੇ ਹਨ।ਅਸੀਂ ਸਭ ਜਨਮ ਤੋਂ ਹੀ ਗੁਰੂ ਘਰ ਦੇ ਪੈਰੋਕਾਰ ਹਾਂ। ਮਾਸਟਰ ਤਾਰਾ ਸਿੰਘ ਆਪਣੀ ਸਵੈ-ਜੀਵਨੀ ’ਚ ਲਿਖਦੇ ਹਨ ਕਿ ‘ਉਹ ਗੈਰ-ਸਿੱਖ ਸਨ ਪਰ ਸਿੱਖ ਆਪਣੀ ਪਰਖ ਨਾਲ ਬਣਿਆ, ਕਿਸੇ ਮਨੌਰਥ ਨਾਲ ਨਹੀਂ ਸਗੋਂ ਵਿਸ਼ਵਾਸ ਨਾਲ’।
ਉਨ੍ਹਾਂ ਕਿਹਾ ਕਿ ਅਸੀਂ ਸਭ ਸਿੱਖ ਵਿਸ਼ਵਾਸ ਕਰਕੇ ਨਹੀਂ ਸਗੋਂ ਜਨਮ ਕਰਕੇ ਸਿੱਖ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੇ ਕਾਰਜਾਂ ’ਤੇ ਸਵਾਲ ਚੁੱਕਣ ਦੀ ਗੁਸਤਾਖ਼ੀ ਕਰਦੇ ਹਾਂ।ਹੁਣ ਦੇ ਆਲੋਚਕ ਗੁਰੂ ਸਾਹਿਬ ਨੂੰ ਬਾਗੀ ਤਬੀਅਤ ਦਾ ਕਹਿੰਦੇ ਹਨ। ਉਹ ਗੁਰੂ ਨਾਨਕ ਨੂੰ ਭਗਤੀ ਲਹਿਰ ਦੇ ਦਾਇਰੇ ’ਚੋਂ ਬਾਹਰ ਰੱਖ ਕੇ ਵਿਚਾਰ ਕਰ ਰਹੇ ਹਨ। ਖਾਲਿਦ ਹੁਸੈਨ ਆਪਣੀ ਪੁਸਤਕ ‘ਏ ਵਾਕਿੰਗ ਟੂ ਗੁਰੂ ਨਾਨਕ’ ਵਿਚ ਲਿਖਦੇ ਹਨ ਕਿ ਸੋਲਵੀਂ ਸਦੀ ’ਚ ਅੱਜ ਦੇ ਸੋਚ ਦੀ ਗੱਲ ਕਹਿਣ ਦਾ ਜੇਰਾ ਗੁਰੂ ਨਾਨਕ ਸਾਹਿਬ ’ਚ ਸੀ।
ਉਨ੍ਹਾਂ ਕਿਹਾ ਕਿ ਅੱਜ ਗੁਰੂ ਨਾਨਕ ਨਾਲ ਨਵੀਂਆਂ ਕਹਾਣੀਆਂ ਜੋੜੀਆਂ ਜਾ ਰਹੀਆਂ ਹਨ।ਸਾਡਾ ਪਤਿਤ ਸਿੱਖ ਗੁਰੂ ਨਾਨਕ ਨੂੰ ਨਹੀਂ ਛੱਡਣ ਜਾ ਰਿਹਾ ਹੈ।ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਗੁਰੂ ਨਾਨਕ ਨੇ ਉਸ ਨੂੰ ਫੜਿਆ ਹੈ ਜਾਂ ਉਨ੍ਹਾਂ ਨੂੰ ਗੁਰੂ ਨਾਨਕ ਨੂੰ ਫੜਿਆ ਹੈ।ਜਿਸ ਤਰ੍ਹਾਂ ਨਾਲ ਪੰਜਾ ਸਾਹਿਬ ਨੂੰ ਲੈ ਕੇ ਵੀ ਨਵੀਂਆਂ ਅੰਤਰ ਦ੍ਰਿਸ਼ਟੀਆਂ ਪੈਦਾ ਹੋ ਰਹੀਆਂ ਹਨ।ਉਸ ਕਰਕੇ ਯੂਨੀਵਰਸਿਟੀਆਂ ਨੂੰ ਸਿੱਖ ਸਟੱਡੀਜ਼ ਦੀ ਰੂਪ-ਰੇਖਾ ਵੱਲ ਧਿਆਨ ਦੇਣ ਦੀ ਲੋੜ ਹੈ।
Punjab Post Daily Online Newspaper & Print Media