Monday, September 28, 2026

ਸਟੇਟ ਐਵਾਰਡੀ ਅਧਿਆਪਕ ਨੂੰ ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਵਧਾਈਆਂ

ਸਮਰਾਲਾ, 5 ਸਤੰਬਰ 2 (ਪੰਜਾਬ ਪੋਸਟ-ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਸੰਜੀਵ ਕੁਮਾਰ ਕਲਿਆਣ ਨੂੰ ਵਿੱਦਿਆ ਵਿੱਚ ਪਾਏ ਯੋਗਦਾਨ ਸਦਕਾ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਮਿਲਣ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸੰਜੀਵ ਕੁਮਾਰ ਇੱਕ ਵਧੀਆ ਅਧਿਆਪਕ ਹੋਣ ਦੇ ਨਾਲ ਨਾਲ ਇੱਕ ਵਧੀਆ ਲਿਖਾਰੀ ਵੀ ਹੈ ਅਤੇ ਪੰਜਾਬੀ ਸਾਹਿਤ ਸਭਾ ਦਾ ਇੱਕ ਸਰਗਰਮ ਮੈਂਬਰ ਵੀ ਹੈ।ਉਨਾਂ ਪੰਜਾਬ ਦੇ ਸਾਰੇ ਸਟੇਟ ਐਵਾਰਡੀ ਅਧਿਆਪਕਾਂ ਨੂੰ ਵੀ ਵਧਾਈਆਂ ਦਿੱਤੀਆਂ।ਉਨਾਂ ਅੱਗੇ ਕਿਹਾ ਕਿ ਸੰਜੀਵ ਕੁਮਾਰ ਇਸੇ ਤਰਾਂ ਆਪਣੀ ਮਿਹਨਤ ਨੂੰ ਹੋਰ ਤਿੱਖਾ ਕਰੇਗਾ ਅਤੇ ਆਉਂਦੇ ਸਾਲਾਂ ਵਿੱਚ ਨੈਸ਼ਨਲ ਐਵਾਰਡ ਵੀ ਜਰੂਰ ਪ੍ਰਾਪਤ ਕਰੇਗਾ।ਪੰਜਾਬੀ ਸਾਹਿਤ ਸਭਾ ਵੱਲੋਂ ਸੰਜੀਵ ਕੁਮਾਰ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਕਹਾਣੀਕਾਰ ਸੁਖਜੀਤ, ਜਗਦੀਸ਼ ਨੀਲੋਂ, ਮੇਘ ਦਾਸ ਜਵੰਦਾ, ਜੋਗਿੰਦਰ ਸਿੰਘ ਜੋਸ਼, ਦੀਪ ਦਿਲਬਰ, ਇੰਦਰਜੀਤ ਸਿੰਘ ਕੰਗ, ਸੰਦੀਪ ਤਿਵਾੜੀ, ਬਲਬੀਰ ਸਿੰਘ ਬੱਬੀ, ਨੇਤਰ ਸਿੰਘ ਮੁੱਤੋਂ, ਦਰਸ਼ਨ ਸਿੰਘ ਕੰਗ ਆਦਿ ਸ਼ਾਮਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply