Monday, September 28, 2026

ਸਾਂਘਾ ਪਰਿਵਾਰ ਦੀ ਬੇਟੀ ਦੇ ਅਨੰਦ ਕਾਰਜ `ਤੇ ਸ਼ਖਸ਼ੀਅਤਾਂ ਨੇ ਸੁਭਾਗ ਜੋੜੀ ਨੂੰ ਦਿੱਤੀਆ ਅਸੀਸਾਂ

ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  – ਗੁਰੂ ਘਰ ਦੇ ਪ੍ਰੇਮੀ ਰਾਜਿੰਦਰ ਸਿੰਘ ਸਾਂਘਾ ਅਤੇ ਪ੍ਰਿੰਸੀਪਲ ਗੁਨੀਤਾ ਸਾਂਘਾ ਦੀ ਬੇਟੀ ਗਰੁਸ਼ਾ ਕੌਰ PPN0509201717ਦੇ ਸਾਦੇ ਢੰਗ ਨਾਲ ਹੋਏ ਅਨੰਦ ਕਾਰਜ਼ ਵਿੱਚ ਪੁੱਜੀਆਂ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਨਵ-ਵਿਆਹੀ ਜੌੜੀ ਨੂੰ ਅਸੀਸਾਂ ਦਿੱਤੀਆਂ।ਸੇਵਕ ਜੱਥਾ ਇਸ਼ਨਾਨ ਗੁ: ਸ਼ਹੀਦ ਗੰਜ ਸਾਹਿਬ, ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੋਂਕ ਦਰਬਾਰ ਸਾਹਿਬ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ. ਬੀਬੀ ਕੋਲਾਂ ਜੀ ਦੇ ਮੁੱਖ ਬੁਲਾਰੇ ਭਾਈ ਰਜਿੰਦਰ ਸਿੰਘ ਸਾਂਘਾ ਦੀ ਸਪੁੱਤਰੀ ਬੀਬਾ ਗਰੁਸ਼ਾ ਕੌਰ ਦਾ ਆਨੰਦ ਕਾਰਜ ਗੁਰਪੀ੍ਰਤ ਸਿੰਘ ਪੁੱਤਰ ਅਮਰਜੀਤ ਸਿੰਘ ਨਾਲ ਬੀਬੀ ਕੋਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਹੋਇਆ।ਇਸ ਸਮੇਂ ਬੀਬੀ ਕੋਲਾਂ ਜੀ ਭਲਾਈ ਕੇਂਦਰ ਦੇ ਜੱਥੇ ਭਾਈ ਸਰਬਜੀਤ ਸਿੰਘ ਨੇ ਗੁਰਬਾਣੀ ਦੇ ਰੱਸਭਿੰਨੇ ਕੀਰਤਨ ਦੀ ਛਹਿਬਰ ਲਾਈ ਅਤੇ ਸੁਭਾਗ ਜੋੜੀ ਦਾ ਅਨੰਦ ਕਾਰਜ਼ ਪੜਿਆ।
ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੋਲਾਂ ਜੀ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਲੂਜਾ, ਮੁੱਖ ਸਲਾਹਕਾਰ ਅਮਰਜੀਤ ਸਿੰਘ ਸਾਬੀ, ਸੇਵਕ ਜੱਥਾ ਕੜਾਹ ਪ੍ਰਸਾਦ ਦੇ ਪ੍ਰਧਾਨ ਜਗਜੀਤ ਸਿੰਘ ਖਾਲਸਾ, ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਰੋੜਾ, ਮਾਤਾ ਕੋਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਦਵਿੰਦਰਪਾਲ ਸਿੰਘ ਰਾਜੂ, ਗੁਰਿੰਦਰ ਸਿੰਘ ਗੋਰਾ, ਡੀ.ਪੀ.ਆਰ ਦਫਤਰ ਵੱਲੋਂ ਅਰਵਿੰਦਰਪਾਲ ਸਿੰਘ, ਸਾਬਕਾ ਅਸਿਸਟੈਂਟ ਕਸਟਮ ਕਮਿਸ਼ਨਰ ਕੇਵਲ ਕ੍ਰਿਸ਼ਨ ਸੇਵਕ ਜੱਥਾ ਇਸ਼ਨਾਨ ਦੇ ਮੁੱਖ ਸੇਵਾਦਾਰ ਭਾਈ ਸਵਰਨ ਸਿੰਘ ਭਾਟੀਆ, ਸਹਾਇਕ ਗੁਰਜੀਤ ਸਿੰਘ, ਗੁਰਦੀਪ ਸਿੰਘ ਪਾਹਵਾ, ਬੀਬਾ ਆਦੀਸ਼ ਪਾਹਵਾ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸ਼ਖਸ਼ੀਅਤਾਂ ਨੇ ਨਵ-ਵਿਆਹੇ ਜੋੜੇ ਨੂੰ ਅਸੀਸਾਂ ਅਤੇ ਸਾਂਘਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply