ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ- ਸੰਧੂ) – ਸੁੰਦਰਤਾ ਤੇ ਸ਼ਖਸੀਅਤ ਉਭਾਰਣ ਮੁਕਾਬਲੇ ਹੋਣਾ ਚੰਗੀ ਗੱਲ ਹੈ ਪਰ ਇਸ ਦੇ ਜਰੀਏ ਦੇਸ਼ ਦੇ ਸੱਭਿਆਚਾਰ
ਵਿਰਾਸਤ, ਪਰੰਪਰਾਵਾਂ, ਰਹੁ-ਰੀਤਾਂ ਤੇ ਰਵਾਇਤਾ ਦਾ ਘਾਣ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਪੱਛਮੀ ਪਹਿਰਾਵੇ ਤੇ ਪੱਛਮੀ ਸੱਭਿਅਤਾ ਨੂੰ ਉਤਸ਼ਾਹ ਮਿਲਣਾ ਚਾਹੀਦਾ ਹੈ। ਇਨ੍ਹਾ ਗੱਲ੍ਹਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਉੱਤਰੀ ਦੇ ਵਿਧਾਇਕ ਸੁਨੀਲ ਦੱਤੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਪ੍ਰਧਾਨ ਮਮਤਾ ਦੱਤਾ ਨੇ ਮੈਗਾ ਮਾਡਲ ਹੰਟ ਮਿਸਟਰ ਐਂਡ ਮਿਸ ਨਾਰਥ ਇੰਡੀਆ 2017 ਦਾ ਪੋਸਟਰ ਰਿਲੀਜ਼ ਕਰਦਿਆਂ ਕੀਤਾ।
ਗਲੈਮੈਕਸ ਐਂਟਰਟੇਨਮੈਂਟ ਦਿੱਲੀ ਵਲੋਂ ਹੋਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 9 ਸਤੰਬਰ ਨੂੰ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸੀ-ਬਲਾਕ ਰਣਜੀਤ ਐਵੀਨਿਊ ਵਿਖੇ ਕਰਵਾਏ ਜਾ ਰਹੇ ਆਪਣੀ ਕਿਸਮ ਦੇ ਪਹਿਲੇ ਤੇ ਵਿਲੱਖਣ ਪ੍ਰੋਗਰਾਮ ਬਾਰੇ ਵਧਾਇਕ ਸੁਨੀਲ ਦੱਤੀ ਤੇ ਮੈਡਮ ਮਮਤਾ ਦੱਤਾ ਨੇ 16 ਤੋਂ 29 ਸਾਲ ਉਮਰ ਵਰਗ ਦੇ ਮਹਿਲਾ-ਪੁਰਸ਼ ਸ਼ਹਿਰ ਵਾਸੀਆਂ ਨੂੰ ਇਸ ਪ੍ਰਤੀਯੋਗਤਾ ਵਿੱਚ ਵੱਧ ਚੜ੍ਹ ਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ।ਕੰਪਨੀ ਦੀ ਟੀਮ ਮੈਂਬਰ ਪ੍ਰਿਯੰਕਾ, ਦਿਲਪ੍ਰੀਤ ਸਿੰਘ ਨਾਰਾ ਤੇ ਮਾਰੀਆ ਜੇਮਜ਼ ਨੇ ਪ੍ਰਤੀਯੋਗਤਾ ਦੀ ਰੂਪ-ਰੇਖਾ ਤੇ ਫ੍ਰੀ ਆਡੀਸ਼ਨ ਪ੍ਰੋਗਰਾਮ `ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਇਸ ਨੂੰ ਲੈ ਕੇ ਪ੍ਰਤੀਭਾਗੀਆ `ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦਾ ਮੈਗਾ ਮਾਡਲ ਹੰਟ ਮਿਸਟਰ ਐਂਡ ਮਿਸ ਨਾਰਥ ਇੰਡੀਆ 2017 ਫ੍ਰੀ ਆਡੀਸ਼ਨ ਗੁਰੂ ਨਗਰੀ ਵਿੱਚ ਕਦੀ ਨਹੀਂ ਹੋਇਆ ਤੇ ਨਾ ਹੀ ਹੋਵੇਗਾ।ਉਨ੍ਹਾਂ ਅਨੁਸਾਰ ਹਰੇਕ ਸਕੂਲ, ਕਾਲਜ ਤੱਕ ਸੁਨੇਹਾ ਭੇਜਿਆ ਗਿਆ ਹੈ ਤੇ ਇਸ ਦੀ ਸਫਲਤਾ ਲਈ ਸ਼ਹਿਰ ਦੇ ਹਰੇਕ ਵਰਗ ਤੋਂ ਸਹਿਯੋਗ ਲਿਆ ਜਾ ਰਿਹਾ ਹੈ। ਇਸ ਮੌਕੇ ਸਾਬਕਾ ਕੌਂਸਲਰ ਨਰਿੰਦਰ ਤੁੰਗ, ਸ਼ੁੱਭ ਭੁੱਲਰ, ਜੀ.ਐਸ ਸੰਧੂ, ਹਰਪਵਨਪ੍ਰੀਤ ਕੌਰ ਸੰਧੂ, ਪੁਰਵਸ਼ੀ ਗਰੋਵਰ, ਕੋਮਲ ਕਾਲੀਆ, ਪਵਨਦੀਪ ਕੌਰ, ਪੂਜਾ, ਦੀਪਿਕਾ, ਦਮਨਦੀਪ ਕੌਰ, ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media