ਜੰਡਿਆਲਾ ਗੁਰੂ, 5 ਸਤੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਲੋਕ ਨਾਚ ਅਤੇ ਲੋਕ
ਗੀਤ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬੜੇ ਜੋਸ਼ ਨਾਲ ਹਿੱਸਾ ਲਿਆ।ਬੱਚੇ ਸਭਿਆਚਾਰਕ ਅਤੇ ਰੰਗਦਾਰ ਪੌਸ਼ਾਕਾਂ ਵਿੱਚ ਸੱਜੇ ਹੋਏ ਸਨ।ਪੰਜਾਬੀ ਲੋਕ ਸੰਗੀਤ ਅਤੇ ਢੋਲ ਦੀ ਤਾਲ ਨੇ ਮਾਹੌਲ ਜੋਸ਼ੀਲਾ ਬਣਾ ਦਿੱਤਾ।ਬੱਚਿਆਂ ਤੇ ਆਧਿਆਪਕਾਂ ਨੇ ਖੂਬ ਆਨੰਦ ਮਾਣਿਆ।ਪ੍ਰਸਿੱਧ ਟੀ.ਵੀ ਕਲਾਕਾਰ ਅਤੇ ਲੇਖਕ ਦਲਜੀਤ ਸੋਨਾ, ਉਭਰ ਰਹੇ ਗੀਤਕਾਰ ਅਮਨ ਲਿਖਾਰੀ ਅਤੇ ਨੌਜਵਾਨ ਗਾਇਕ ਮੇਜਰ ਸਿੰਘ ਨੇ ਮੁੱਖ ਮਾਹਿਮਾਨਾ ਅਤੇ ਜੱਜਾਂ ਦੀ ਭੂਮਿਕਾ ਨਿਭਾਈ।ਲੋਕ ਗੀਤ ਮੁਕਾਬਲੇ ਵਿੱਚ ਡੇਜੀ ਹਾਊਸ ਨੇ ਪਹਿਲਾ, ਰੋਜ ਨੇ ਦੂਜਾ ਅਤੇ ਪੈਨਸੀ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਲੋਕ ਨਾਚ ਮੁਕਾਬਲੇ ਵਿੱਚ ਲੋਟਸ ਹਾਊਸ ਨੇ ਪਹਿਲਾ, ਪੈਨਜੀ ਹਾਊਸ ਨੇ ਦੂਜਾ ਅਤੇ ਲਿੱਲੀ ਹਾਊਸ ਨੇ ਤੀਸਰਾ ਸਥਾਨ ਹਾਸਲ ਕੀਤਾ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ ਹਰਦੇਵ ਸਿੰਘ, ਕੋਆਰਡੀਨੇਟਰ ਵੱਰਿਤੀ ਦੁਗਾ, ਸ਼ਿਲਪਾ ਸ਼ਰਮਾ, ਸਿਮਨਰਜੀਤ ਕੌਰ ਨੇ ਇਸ ਮੌਕੇ ਜੇਤੂ ਬੱਚਿਆਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media