ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵੱਖ-ਵੱਖ ਕਾਲਜਾਂ ਨੇ
ਅਧਿਆਪਕ ਦਿਵਸ ਮਨਾਇਆ।ਇਸੇ ਅਧੀਨ ਫੈਸ਼ਨ ਐਂਡ ਟਕਨਾਲੋਜੀ ਕਾਲਜ ਦੇ ਵਿਦਿਆਰਥੀਆਂ ਨੇ ਅਖਬਾਰ ਅਤੇ ਹੋਰ ਬੇਕਾਰ ਪਦਾਰਥਾਂ ਤੋਂ ਸੁੰਦਰ ਤੋਹਫੇ ਬਣਾ ਕੇ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਨੂੰ ਪੇਸ਼ ਕੀਤੇ ਓਧਰ ਯੂਨੀਵਰਸਿਟੀ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਰਾਜਨੀਤੀ ਸਾਸਤਰ ਵਿਭਾਗ ਵਲੋਂ ਅਧਿਆਪਕ ਦਿਵਸ ਤੇ ਇੱਕ ਸੈਮੀਨਾਰ ਕਰਵਾਇਆ ਗਿਆ।ਵਿਭਾਗ ਦੇ ਮੁੱਖੀ ਡਾ. ਰਜਨੀ ਨਾਗਪਾਲ ਨੇ ਮਹਿਮਾਨਾ ਦਾ ਸੁਆਗਤ ਕਰਦਿਆਂ ਹੋਇਆ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ।ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੁਆਰਾ ਡਾ. ਐਸ. ਰਾਧਾ ਕਿ੍ਸ਼ਨਨ ਦੀ ਸੋਚ, ਸ਼ਖਸੀਅਤ, ਵਿਚਾਰਧਾਰਾ ਤੇ ਵਿਦਿਆ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਬਾਰੇ ਪੇਪਰ ਪੜੇ ਅਤੇ ਅਨੁਭਵ ਸਾਂਝੇ ਕੀਤੇ।ਇਸ ਮੌਕੇ ਇਤਿਹਾਸ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਕੇਕ ਕੱਟ ਕੇ ਇਸ ਦਿਨ ਦੇ ਜਸ਼ਨ ਕੀਤੇ ਅਤੇ ਸੰਗੀਤ ਵਿਭਾਗ ਨੇ ਅਧਿਆਪਕਾਂ ਨੂੰ ਤੋਹਫੇ ਦੇ ਕੇ ਇਸ ਮੋਕੇ ਡਾ. ਰਜ਼ਨੀ ਨਾਗਪਾਲ, ਡਾ. ਸੁਖਜੀਤ ਕੌਰ ਭੁੱਲਰ, ਡਾ. ਦਲਜੀਤ ਕੌਰ, ਪ੍ਰੋ. ਗੁਰਜੀਤ ਸਿੰਘ, ਪ੍ਰੋ. ਰਾਜਵੀਰ ਕੌਰ, ਅਮਨਦੀਪ ਸ਼ਰਮਾ, ਰਮਨਦੀਪ ਕੌਰ, ਪ੍ਰੋ. ਰਣਜੀਤ ਕੌਰ,ਪ੍ਰੋ.ਹਰਪਿੰਦਰ ਕੌਰ,ਪ੍ਰੋ.ਮਨਪ੍ਰੀਤ ਕੌਰ, ਪ੍ਰੋ. ਗਗਨਦੀਪ ਸਿੰਘ ਮੌਜੂਦ ਸਨ।ਕਾਲਜ ਦੇ ਡੀਨ ਡਾ. ਲਾਭ ਸਿੰਘ ਖੀਵਾ ਨੇ ਕੇਕ ਕਟਦਿਆਂ ਪ੍ਰਾਚੀਨ ਤੋ ਆਧੁਨਿਕ ਸਮੇਂ ਵਿੱਚ ਅਧਿਆਪਕ ਦੇ ਰੋਲ ਬਾਰੇ ਚਾਨਣਾ ਪਾਇਆ।ਉਨਾਂ ਅਧਿਆਪਨ ਕਿੱਤੇ ਨੂੰ ਪਵਿੱਤਰ, ਪਾਵਨ ਤੇ ਨਿਸ਼ਕਾਮ ਸੇਵਾ ਕਿਹਾ।ਉਪ ਕੁਲਪੁਲਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਅਧਿਆਪਕ ਦਿਵਸ ਦੇ ਮੋਕੇ ਸਾਰੇ ਫੈਕਲਟੀ ਮੈਬਰਾਨ ਨੂੰ ਵਧਾਈ ਦਿੱਤੀ ਅਤੇ ਡਾ. ਐਸ ਰਾਧਾ ਕਿ੍ਰਸ਼ਨਣ ਦੀ ਵਿਚਾਰਧਾਰਾ ਤੇ ਚੱਲਣ ਲਈ ਪ੍ਰੋਤਸਾਹਤ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media