ਅੰਮਿ੍ਰਤਸਰ, 7 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਦੇ ਸਕੱਤਰ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-
ਸਕੱਤਰ ਵਲੋਂ ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ ਕੀਤਾ ਗਿਆ। ਸਟੇਟ ਆਫਟਰ ਕੇਅਰ ਹੋਮ ਦੀ ਚੈਕਿੰਗ ਵੀ ਕੀਤੀ ਨਾਰੀ-ਨਿਕੇਤਨ ਸੈਂਟਰ ਦੀ ਸਫਾਈ ਅਤੇ ਬੱਚੀਆਂ ਦੀ ਸਫਾਈ ਸਬੰਧੀ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਉਹਨਾਂ ਵੱਲੋਂ ਹੋਮ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਹਾਜ਼ਰੀ ਚੈਕ ਕੀਤੀ ਅਤੇ ਸੁਪਰਡੈਂਟ, ਸਟੇਟ ਆਫਟਰ ਕੇਅਰ ਹੋਮ ਕੋਲੋਂ ਡਾਕਟਰਾਂ ਦੇ ਹੋਮ ਵਿਚ ਮਰੀਜ਼ਾਂ ਦੇ ਚੈਕਅਪ ਕਰਨ ਲਈ ਦੌਰੇ ਬਾਰੇ ਜਾਇਜ਼ਾ ਲਿਆ ਇਸ ਤੋਂ ਇਲਾਵਾ ਬੱਚਿਆ ਅਤੇ ਸੈਂਟਰ ਦੀ ਸਫਾਈ ਸਬੰਧੀ ਜਾਂਚ ਕੀਤੀ ਗਈ।
ਇਸ ਦੇ ਨਾਲ ਹੀ ਹੋਮ ਦੀ ਚੈਕਿੰਗ ਦੌਰਾਨ ਮੈਡਮ ਮੋਨਿਕਾ ਸ਼ਰਮਾ ਬੱਚਿਆਂ ਨੂੰ ਮਿਲੇ ਜ਼ੋ ਕਿ ਬਹੁਤ ਖੁਸ਼ ਸਨ।ਬੱਚਿਆਂ ਵਲੋਂ ਤਿਆਰ ਪੇਂਟਿੰਗ ਅਤੇ ਕੁੱਝ ਡਿਜਾਈਨ ਵੀ ਦਿਖਾਏ ਗਏ ਜ਼ੋ ਕਿ ਬਹੁਤ ਖੂਬਸੂਰਤ ਸਨ।ਮੈਡਮ ਮੋਨਿਕਾ ਸ਼ਰਮਾ ਨੇ ਬੱਚਿਆਂ ਦੀਆਂ ਕਲਾ-ਕਿਰਤੀਆਂ ਨੂੰ ਦੇਖਦੇ ਹੋਏ ਉਹਨਾਂ ਦੀ ਹੋਰ ਹੌਸਲਾ ਹਫਜ਼ਾਈ ਵੀ ਕੀਤੀ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media