ਨਵੀਂ ਦਿੱਲੀ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਸ਼ਾਖਾ ‘ਸੋਈ’ ਵੱਲੋਂ ਖਾਲਸਾ ਕਾਲਜਾਂ ਦੀ ਸਟੂਡੈਂਟ ਯੂਨੀਅਨ ਦੀ ਚੋਣ
ਲੜ ਰਹੇ ਉਮੀਦਵਾਰਾਂ ਨੇ ਅੱਜ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਮੁਲਾਕਾਤ ਕੀਤੀ।ਪਾਰਟੀ ਦਫ਼ਤਰ ਵਿਖੇ ਪੁੱਜੇ ਵਿਦਿਆਰਥੀ ਆਗੂਆਂ ਨੂੰ ਨਿਧੜਕ ਹੋ ਕੇ ਚੋਣ ਲੜਨ ਦੀ ਪ੍ਰੇਰਨਾ ਕਰਦੇ ਹੋਏ ਜੀ.ਕੇ ਨੇ ਗੁਰੂ ਗੋਬਿੰਦ ਸਿੰਘ ਕਾਲਜ ਵਿਦਿਆਰਥੀ ਯੂਨੀਅਨ ’ਚ ਬਿਨਾਂ ਵਿਰੋਧ ਜਿੱਤੇ 4 ਉਮੀਦਵਾਰਾਂ ਨੂੰ ਸਨਮਾਨਿਤ ਵੀ ਕੀਤਾ।
ਜਿਸ ਵਿਚ ਪ੍ਰਧਾਨਗੀ ਅਹੁੱਦੇ ਲਈ ਹਰਨਾਮ ਕੌਰ, ਮੀਤ ਪ੍ਰਧਾਨ ਰਵਨੀਤ ਸਿੰਘ, ਸੀ.ਸੀ ਮਨਦੀਪ ਸਿੰਘ ਅਤੇ ਸੀ.ਸੀ ਰਮਨੀਕ ਸਿੰਘ ਸ਼ਾਮਿਲ ਸਨ।ਇਸ ਦੇ ਨਾਲ ਹੀ ਇਸ ਮੌਕੇ ’ਤੇ ਜੀ.ਕੇ ਨੇ ਗੁਰੂ ਨਾਨਕ ਦੇਵ ਕਾਲਜ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਅਤੇ ਗੁਰੂ ਗੋਬਿੰਦ ਸਿੰਘ ਕਾਲਜ ’ਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਜਿੱਤ ਵਾਸਤੇ ਅਗਾੳਂੂ ਵਧਾਈ ਵੀ ਦਿੱਤੀ।ਇਸ ਮੌਕੇ ਸੋਈ ਦੇ ਸੂਬਾ ਪ੍ਰਧਾਨ ਗਗਨ ਸਿੰਘ ਛਿਆਸੀ, ਜਨਰਲ ਸਕੱਤਰ ਗੁਰਦੇਵ ਸਿੰਘ ਰਿਆਾਤ ਅਤੇ ਆਗੂ ਅਵਨੀਤ ਸਿੰਘ ਰਾਇਸਨ, ਇੰਦਰਜੋਤ ਸਿੰਘ ਆਨੰਦ, ਅਭਿਸ਼ੇਕ ਸ਼ਰਮਾ, ਜਸਮੀਤ ਸਿੰਘ ਗਿੱਲ, ਅਨਮੋਲ ਚੁੱਗ ਤੇ ਅਮਨਬੀਰ ਸਿੰਘ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media