Saturday, September 5, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ਵ ਫੀਜ਼ੀਓਥੀਰੈਪੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆ)   ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਵਿਸ਼ਵ ਫੀਜ਼ੀਓਥੀਰੈਪੀ ਦਿਵਸ PPN0809201719ਮਨਾਇਆ ਗਿਆ। ਫੀਜ਼ੀਓਥੀਰੈਪੀ ਵਿਭਾਗ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿਚ ਕੁਇਜ਼, ਐਕਸਟੈਂਪੋਰ, ਫੀਜ਼ੀਓ ਗੌਟ ਟੈਲੰਟ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ 267 ਦੇ ਲਗਪਗ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਤੇ ਖੋਜਾਰਥੀਆਂ ਨੇ ਭਾਗ ਲਿਆ।
ਵਿਭਾਗ ਦੇ ਮੁਖੀ, ਡਾ. ਸ਼ਿਆਮਲ ਕੋਲੇ ਨੇ ਉਦਘਾਟਨੀ ਭਾਸ਼ਣ ਵਿਚ ਅਜੋਕੇ ਯੁਗ ਅਤੇ ਜੀਵਨ ਜਾਚ ਵਿਚ ਫੀਜ਼ੀਓਥੀਰੈਪੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਭੱਜ ਦੌੜ ਦੇ ਸਮੇਂ ਵਿਚ ਕਿਸੇ ਨੂੰ ਵੀ ਆਪਣੀ ਸਿਹਤ ਸਬੰਧੀ ਜਾਗਰੂਕਤਾ ਨਹੀਂ ਹੈ।ਉਨ੍ਹਾਂ ਕਿਹਾ ਕਿ ਸਾਧਾਰਣ ਜੀਵਨ ਜਿਉਂਦੇ ਹੋਏ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ ਅਤੇ ਫੀਜ਼ੀਓਥਰੈਪਿਸਟ ਨਰੋਈ ਸਿਹਤ ਪ੍ਰਦਾਨ ਕਰਨ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਕਰਵਾਏ ਗਏ ਕੁਇਜ਼ ਪ੍ਰੋਗਰਾਮ ਵਿਚ ਸ਼ਿਲਪੀ, ਅਰਪਨਦੀਪ ਕੌਰ, ਗਾਰਗੀ ਗੁਪਤਾ, ਜੋਬਨ ਕੁਮਾਰ, ਅਸ਼ਵਨੀ ਪਾਟਿਲ ਨੇ ਕੁਇਜ਼ ਮੁਕਾਬਲਿਆ ਜਿਤਿਆ ਅਤੇ ਐਕਸਟੈਂਪੋਰ ਵਿਚ ਸੋਨਾਲੀ, ਨਵਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੁਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪਰੋਡੀ ਗਰੁੱਪ ਨੇ ਫੀਜ਼ੀਓ ਗੌਟ ਟੈਲੰਟ ਵਿਚ ਪਹਿਲਾ ਸਥਾਨ ਅਤੇ ਦੂਜਾ ਸਥਾਨ ਗਿਨੀ ਨੂੰ ਪ੍ਰਾਪਤ ਹੋਇਆ। ਪੋਸਟ ਮੇਕਿੰਗ ਵਿਚ ਗੁਰਪ੍ਰੀਤ ਕੌਰ ਨੂੰ ਪਹਿਲਾ, ਗਾਰਗੀ, ਰੀਆ ਸਿਆਨਾ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply