Thursday, March 26, 2026

ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਿਖੇ ਮਿਊਜਿ਼ਕ ਦੀ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਿਖੇ ਮਿਊਜਿ਼ਕ ਦੀ PPN0809201720ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਵਿੱਚ ਡਾਇਰੈਕਟਰ ਯੁਵਕ ਭਲਾਈ ਨੇ ਆਏ ਖੇਤਰ ਮਾਹਿਰਾਂ ਡਾ. ਕੰਵਲਜੀਤ ਸਿੰਘ, ਡਾ. ਸੂੁਬਾ ਸਿੰਘ, ਡਾ. ਨਿਰਮਲ ਸਿੰਘ ਨਿੰਮਾ ਅਤੇ ਅਸਿਸਟੈਂਟ ਪ੍ਰੋਫੈਸਰ ਅਰਸ਼ਪ੍ਰੀਤ ਸਿੰਘ ਰਿਦਮ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ।ਇਨ੍ਹਾਂ ਵਰਕਸ਼ਾਪਾਂ ਦਾ ਮੁੱਖ ਮੰਤਵ ਫੈਸਟੀਵਲ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਦੇ ਆਈਟਮਾਂ ਪ੍ਰਤੀ ਸ਼ੰਕੇ ਦੂਰ ਕਰਨਾ ਤਾਂ ਜੋ ਕਾਲਜਾਂ ਦੇ ਭਾਗੀਦਾਰ ਵਿਦਿਆਰਥੀ ਆਪਣੀਆਂ ਆਈਟਮਾਂ ਵਿੱਚ ਕਮੀਆਂ ਪੇਸ਼ੀਆਂ ਨੂੰ ਦੂਰ ਕਰ ਸਕਣ ਅਤੇ ਯੂਨੀਵਰਸਿਟੀ ਦੇ ਨਿਯਮ ਤੇ ਤਕਨੀਕੀ ਨੁਕਤਿਆ ਨੂੰ ਸਮਝ ਕੇ ਆਪਣੀ ਪੇਸ਼ਕਾਰੀ ਵਿੱਚ ਨਿਖਾਰ ਲਿਆ ਸਕਣ।ਵਰਕਸ਼ਾਪ ਦੀ ਸ਼ੁਰੂਆਤ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਵਾਲਾਂ ਤੋ ਕੀਤੀ ਗਈ।ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਜਿਵੇ ਗਰੁੱਪ ਸ਼ਬਦ/ਭਜ਼ਨ, ਸਮੂਹ ਗਾਇਨ (ਭਾਰਤੀ), ਲੋਕ-ਗੀਤ, ਲੋਕ-ਸਾਜ਼, ਕਲਾਸੀਕਲ ਗੀਤ, ਵਾਰ-ਕਵੀਸ਼ਰੀ ਬਾਰੇ ਸਵਾਲ ਕੀਤੇ ਅਤੇ ਖੇਤਰੀ ਮਾਹਿਰਾਂ ਵੱਲੋ ਇਨ੍ਹਾਂ ਦੇ ਜਵਾਬ ਖੁਦ ਗਾ ਕੇ ਅਤੇ ਸੁਰ-ਤਾਲ, ਸਰਗਮ, ਤਰਾਨਾ ਅਤੇ ਸੰਗੀਤਕ ਸਾਜ਼ਾਂ ਨੂੰ ਵਰਤਦੇ ਹੋਏ ਵਿਸਥਾਰ ਨਾਲ ਜਵਾਬ ਦਿੱਤੇ ਗਏ।ਜਿਸ ਤੋਂ ਅਧਿਆਪਕ ਅਤੇ ਵਿਦਿਆਰਥੀ ਬਹੁਤ ਸਤੁੰਸ਼ਟ ਨਜ਼ਰ ਆਏ।ਡਾ. ਨਿਰਮਲ ਸਿੰਘ ਨੇ ਲੋਕ-ਗੀਤਾਂ ਨੂੰ ਅਤੇ ਅਸਿਸਟੈਂਟ ਪ੍ਰੋਫੈਸਰ, ਅਰਸ਼ਦੀਪ ਸਿੰਘ ਨੇ ਸ਼ਬਦ/ਕੀਰਤਨ ਨੂੰ ਸਟੇਜ ਤੇ ਖੁਦ ਗਾ ਕੇ ਵਿਦਿਆਰਥੀਆਂ ਨੂੰ ਬਰੀਕੀਆਂ ਤੋਂ ਜਾਣੂ ਕਰਵਾਇਆ।
ਅੰਤ ਵਿੱਚ ਡਾ. ਜਗਜੀਤ ਕੋਰ, ਡਾਇਰੈਕਟਰ ਯੁਵਕ ਭਲਾਈ ਨੇ ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਅਤੇ ਨਿਰਦੇਸ਼ਕਾਂ ਨੂੰ ਹਦਾਇਤ ਕੀਤੀ ਕਿ ਖੇਤਰ ਮਾਹਿਰਾਂ ਦੁਆਰਾ ਦੱਸੇ ਗਏ ਤਕਨੀਕੀ ਨੁਕਤਿਆਂ ਨੂੰ ਧਿਆਨ ਵਿੱਚ ਰੱਖ ਕੇ ਬਾਰੀਕੀ ਨਾਲ ਵਿਚਾਰਿਆ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਯੁਵਕ ਮੇਲਿਆਂ ਦੀਆਂ ਪੇਸ਼ਕਾਰੀਆਂ ਵਿੱਚ ਹੋਰ ਨਿਖਾਰ ਆ ਸਕੇ ਅਤੇ ਨਾਲ ਹੀ ਭਾਗੀਦਾਰ ਕਲਾਜਾਂ ਦੇ ਵਿਦਿਆਰਥੀਆਂ ਨੂੰ  ਸ਼ੁਭ-ਕਾਮਨਾਵਾਂ ਦਿੱਤੀਆਂ ਅਤੇ ਜਿੱਤਾਂ ਪ੍ਰਾਪਤ ਕਰਨ ਲਈ ਹੋਸਲਾ ਦਿੱਤਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply