Friday, August 14, 2026

ਸਕੂਲ ਬਲੂ ਵੇਲ ਗੇਮਜ਼ ਤੋਂ ਬੱਚਿਆਂ ਦਾ ਰੱਖਣ ਧਿਆਨ – ਡੀ.ਸੀ

ਅੰਮਿ੍ਤਸਰ, 8 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਹਾਲ ਹੀ ਵਿੱਚ ਬਲੂ ਵੇਲ ਕੰਪਿਊਟਰ ਗੇਮਜ਼ ਸਬੰਧੀ Kamaldeep Sanghaਹੋਈ ਦੁਰਘਟਨਾ ਦੇ ਸਾਹਮਣੇ ਆਉਣ ਤੇ ਜਿਲੇ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਪੱਤਰ ਲਿੱਖ ਕੇ ਇਸ ਖੇਡ ਦੇ ਘਿਨੌਣੇ ਪੱਖ ਨੂੰ ਬੱਚਿਆਂ ਅਤੇ ਮਾਪਿਆਂ ਨਾਲ ਸਾਂਝੇ ਕਰਨ ਦੀ ਹਦਾਇਤ ਕੀਤੀ ਹੈ।ਉਨਾਂ ਸਪੱਸ਼ਟ ਕੀਤਾ ਹੈ ਕਿ ਮੋਬਾਇਲ ਫੋਨ ਅਤੇ ਕੰਪਿਊਟਰ ਉੱਤੇ ਗੇਮਾਂ ਖੇਡਦੇ ਬੱਚਿਆਂ `ਤੇ ਵੱਧ ਨਜ਼ਰ ਰੱਖੀ ਜਾਵੇ ਅਤੇ ਉਨਾਂ ਦੇ ਮਾਪਿਆਂ ਨੂੰ ਇਸ ਖੇਡ ਨਾਲ ਬੱਚਿਆਂ ਉੱਤੇ ਪੈਣ ਵਾਲੇ ਮਾਨਸਿਕ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਵੇ। ਉਨਾਂ ਕਿਹਾ ਕਿ ਜਿਹੜੇ ਬੱਚੇ ਘਰਾਂ ਵਿੱਚ ਇੰਟਰਨੈਟ ਦੀ ਵਰਤੋਂ ਕਰਦੇ ਹਨ ਉਨਾਂ ਉਪਰ ਮਾਪੇ ਵੱਧ ਨਜ਼ਰ ਰੱਖਣ।ਜਦੋਂ ਬੱਚਾ ਇਕਲਾ ਰਹਿਣ ਨੂੰ ਤਰਜੀਹ ਦਿੰਦਾ ਹੈ ਜਾਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਹੈ ਤਾਂ ਉਸ ਉੱਤੇ ਪੈਹਿਰਾ ਦੇਣ ਦੀ ਲੋੜ ਹੈ।ਉਨਾਂ ਕਿਹਾ ਕਿ ਇਸ ਖੇਡ ਵਿੱਚ ਪੈਣ ਵਾਲੇ ਬੱਚੇ ਮਾਨਸਿਕ ਤੌਰ ’ਤੇ ਗੁੰਮਰਾਹ ਹੋ ਜਾਂਦੇ ਹਨ।ਉਹ ਅਕਸਰ ਬੇਚੈਨ ਰਹਿੰਦੇ ਹਨ, ਰਾਤ ਨੂੰ ਉੱਠ ਕੇ ਇਕੱਲੇ ਵਿੱਚ ਘੁੰਮਦੇ ਹਨ ਅਤੇ ਉੱਚੀਆਂ ਬਿਲਡਿੰਗਾਂ ਉੱਤੇ ਚੜਨ ਦਾ ਯਤਨ ਕਰਦੇ ਹਨ ਜਾਂ ਅਜਿਹੇ ਔਖੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਨਾਂ ਦੀ ਉਮਰ ਨਾਲ ਮੇਲ ਨਹੀਂ ਖਾਂਦੇ।ਉਨਾਂ ਕਿਹਾ ਜਦੋਂ ਬੱਚੇ ਅਜਿਹੀ ਹਰਕਤ ਕਰਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਬਲੂ ਵੇਲ ਗੇਮਜ਼ ਦੀ ਗਿ੍ਰਫ਼ਤ ਵਿਚ ਹਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply