ਕਿਹਾ ਬਾਦਲ ਤਾਂ ਸੌਦਾ ਸਾਧ ਦੇ ਚਰਨਾਂ `ਚ ਬੈਠ ਕੇ ਚੈਨਲਾਂ `ਤੇ ਵੋਟਾਂ ਦੀ ਭੀਖ ਮੰਗਦੇ ਦਿਖਦੇੇ ਹਨ
ਨਵੀਂ ਦਿੱਲੀ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਦਲ ਦਲ ਨਾਲ ਸਬੰਧਿਤ ਪਾਰਲੀਮੈਂਟ
ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੁਨੌਤੀ ਦਿੰਦਿਆ ਕਿਹਾ ਕਿ ਉਹ ਚੰਦੂਮਾਜਰੇ ਦੀਆ ਗਿੱਦੜ ਭੱਬਕੀਆਂ ਤੋ ਡਰਨ ਵਾਲੇ ਨਹੀ ਹਨ ਅਤੇ ਚੰਦੂਮਾਜਰਾ ਜਿਸ ਵੀ ਮੰਚ ਤੇ ਚਾਹੇ ਉਹਨਾਂ ਨੂੰ ਪੰਥਕ ਕਾਰਜਾਂ ਬਾਰੇ ਉਹਨਾਂ ਨਾਲ ਬਹਿਸ ਕਰ ਸਕਦਾ ਹੈ।
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋ ਇਹ ਕਹਿਣਾ ਕਿ ਉਹ ਹਾਲੇ ਚੁੱਪ ਹੈ ਤੇ ਸਰਨਿਆਂ ਦੇ ਭੇਦ ਖੋਹਲ ਦੇਵੇ ਤਾਂ ਸਰਨਿਆ ਨੂੰ ਭੱਜਦਿਆ ਰਾਹ ਨਹੀ ਲੱਭਣਾ `ਤੇ ਬੇਬਾਕ ਟਿੱਪਣੀ ਕਰਦਿਆਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਚੰਦੂਮਾਜਰਾ ਬਾਰੇ ਸਾਰੀ ਦੁਨੀਆ ਜਾਣਦੀ ਹੈ ਤੇ ਬਰਨਾਲਾ ਸਰਕਾਰ ਵੇਲੇ ਇਸ ਨੇ ਮੰਤਰੀ ਹੁੰਦਿਆਂ ਕਿੰਨਾ ਗੰਦ ਪਾਇਆ ਸੀ।ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਖਿਲਾਫ ਚੰਦੂਮਾਜਰਾ ਦੇ ਕੋਲ ਕੁੱਝ ਹੈ ਤਾਂ ਉਹ ਪਰਤਾਂ ਖੋਹਲਣ ਤੋ ਗੁਰੇਜ਼ ਨਾ ਕਰੇ।ਉਹਨਾਂ ਕਿਹਾ ਕਿ ਸਰਨੇ ਬਾਦਲ ਦਲੀਆਂ ਦੀਆਂ ਗਿੱਦੜ ਭਬਕੀਆ ਤੋ ਡਰਨ ਵਾਲੇ ਨਹੀ, ਸਗੋ ਗੁਰੂ ਭੈਅ ਵਿੱਚ ਰਹਿ ਕੇ ਬਾਦਲ ਦਲ ਦੇ ਹਰ ਸਵਾਲ ਦਾ ਜਵਾਬ ਦੇਣ ਦੀ ਸਮੱਰਥਾ ਰੱਖਦੇ ਹਨ।ਉਹਨਾਂ ਕਿਹਾ ਕਿ ਕਿੰਨਾ ਚੰਗਾ ਹੋਵੇ ਜੇਕਰ ਚੰਦੂਮਾਜਰਾ ਜਥੇਦਾਰ ਟੌਹੜਾ ਵਰਗੀ ਨਿਰਪੱਖ ਸੋਚ ਰੱਖ ਕੇ ਆਪਣੇ ਸਿੱਪਾ ਸਲਾਰਾਂ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਕੋਲੋ ਗੁਰਦੁਆਰਾ ਗੋਲਕ ਦਾ ਹਿਸਾਬ ਲੈ ਕੇ ਦੇ ਜਨਤਕ ਕਰੇ ਕਿਉਂਕਿ ਜਿੰਨਾ ਨੁਕਸਾਨ ਗੁਰੂ ਦੀ ਗੋਲਕ ਦਾ ਬਾਦਲ ਮਾਰਕਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਕੀਤਾ ਹੈ ਉਸ ਦੀ ਭਰਪਾਈ ਹੋ ਸਕਣੀ ਬਹੁਤ ਮੁਸ਼ਕਲ ਹੈ। ਉਹਨਾਂ ਕਿਹਾ ਕਿ ਚੰਦੂਮਾਜਰਾ ਨੂੰ ਇਹ ਨਹੀ ਫਿਕਰ ਕਰਨਾ ਚਾਹੀਦਾ ਕਿ ਕੋਈ ਸ਼ੀਸ਼ੇ ਦੇ ਮਹੱਲ ਵਿੱਚ ਰਹੇ ਜਾਂ ਬਾਦਲਾਂ ਦੁਆਰਾ ਲੁੱਟੇ ਮਾਲ ਨਾਲ ਉਸਾਰੇ ਵਾਈਟ ਮਹੱਲ ਵਿੱਚ ਰਹੇ ਸਗੋ ਸੱਚਾਈ ਜਰੂਰ ਪੇਸ਼ ਕਰੇ।
ਉਹਨਾਂ ਕਿਹਾ ਕਿ ਸਰਨੇ ਸ਼ੀਸ਼ੇ ਦੇ ਘਰ ਵਿੱਚ ਨਹੀ ਸਗੋ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਹਨ ਪਰ ਚੰਦੂਮਾਜਰੇ ਦਾ ਮਾਲਕ ਬਾਦਲ ਤਾਂ ਸੌਦਾ ਸਾਧ ਦੇ ਚਰਨਾਂ ਵਿੱਚ ਬੈਠ ਕੇ ਵੋਟਾਂ ਦੀ ਭੀਖ ਮੰਗਦੇ ਵੱਖ ਵੱਖ ਚੈਨਲਾਂ `ਤੇ ਦਿਖਾਈ ਦਿੰਦੇ ਹਨ ਤੇ ਇਹਨਾਂ ਵਿੱਚ ਚੰਦੂਮਾਜਰਾ ਦਾ ਵੀ ਨਾਮ ਸ਼ਾਮਲ ਹੈ, ਜਿਹੜਾ ਅੱਜ ਬਲਾਤਕਾਰ ਦੇ ਕੇਸਾਂ ਵਿੱਚ ਜੇਲ ਦੀ ਹਵਾ ਭੱਖ ਰਿਹਾ ਹੈ।ਉਹਨਾਂ ਖੁੱਲੀ ਚੁਨੌਤੀ ਦਿੰਦਿਆ ਕਿਹਾ ਕਿ ਬਾਦਲ ਮਾਰਕਾ ਟੀ.ਵੀ ਚੈਨਲਾਂ ਨੂੰ ਛੱਡ ਕੇ ਕਿਸੇ ਵੀ ਚੈਨਲ `ਤੇ ਉਹ ਪੰਥ ਪ੍ਰਤੀ ਕੀਤੀ ਸੇਵਾ ਬਾਰੇ ਚੰਦੂਮਾਜਰਾ ਨਾਲ ਬਹਿਸ ਕਰਨ ਲਈ ਤਿਆਰ ਹਨ ਤੇ ਉਹ ਜਦੋਂ ਚਾਹੇ ਸਮਾਂ ਤੇ ਸਥਾਨ ਨਿਰਧਾਰਤ ਕਰ ਸਕਦਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media