ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਿਖੇ 14ਵੇਂ
ਰਾਸ਼ਟਰੀ ਯੂਥ ਪਾਰਲੀਮੈਂਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਅਜਿਹੇ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਦੀ ਸੰਸਦ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਇਹ ਦੱਸਣਾ ਵੀ ਹੈ ਕਿ ਭਾਰਤੀ ਸੰਸਦ ਕਿਵੇਂ ਕੰਮ ਕਰਦੀ ਹੈ।ਜਿਸ ਨਾਲ ਵਿਦਿਆਰਥੀਆਂ ਨੂੰ ਇਹ ਪਤਾ ਲੱਗਦਾ ਹੈ ਕਿਵੇਂ ਸੰਸਦ ਵਿੱਚ ਆਮ ਲੋਕਾਂ ਦੇ ਮਸਲੇ ਉਠਾਏ ਜਾਂਦੇ ਹਨ ਉਹਨਾਂ ਦੇ ਚਰਚਾ ਕੀਤੀ ਜਾਂਦੀ ਹੈ ਅਤੇ ਜੇਕਰ ਲੋੜ ਹੋਵੇ ਤਾਂ ਨਾਗਰਿਕਾਂ ਦੇ ਹਿੱਤਾਂ ਲਈ ਨਵਾਂ ਕਾਨੂੰਨ ਵੀ ਬਣਾਇਆ ਜਾ ਸਕਦਾ ਹੈ।ਦੇਸ਼ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉਤੇ ਸੰਸਦ ਵਿੱਚ ਬਹਿਸ ਹੁੰਦੀ ਹੈ।ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਸਦ ਮੈਂਬਰ (ਜੋ ਕਿ ਆਮ ਲੋਕਾਂ ਦੁਆਰਾ ਚੁਣੇ ਹੁੰਦੇ ਹਨ) ਆਪਣੇ ਆਪਣੇ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ।ਇਸ ਪ੍ਰਕਾਰ ਇਸ ਮੁਕਾਬਲੇ ਦਾ ਉਦੇਸ਼ ਸੰਸਦ ਦੇ ਸਵਰੂਪ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਦੇ ਨਾਲ ਦੇਸ਼ ਦੇ ਭਖਦੇ ਮਸਲਿਆਂ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਵੀ ਹੈ।ਰਾਜਨੀਤੀ ਪ੍ਰਤੀ ਉਦਾਸੀਨ ਹੋ ਚੁੱਕੀ ਨਵੀਂ ਪੀੜੀ ਨੂੰ ਮੁੜ ਸੁਰਜੀਤ ਕਰਨ ਲਈ ਅਜਿਹੇ ਮੁਕਾਬਲੇ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਮੁਕਾਬਲੇ ਨੂੰ ਤਿੰਨ ਜੱਜਾਂ ਦੀ ਟੀਮ ਨਿਯੁੱਕਤ ਕੀਤੀਗਈ. ਜਿੰਨਾਂ ਵਿੱਚ ਅਵਿਨਾਸ਼ ਰਾਏ ਖੰਨਾ, ਮਨਦੀਪ ਖੇੜਾ ਅਤੇ ਡਾ. ਅਮਿਤਾ ਮਲਿਕ ਸ਼ਾਮਲ ਸਨ।ਇਹ ਸਾਰਾ ਪ੍ਰੋਗਰਾਮ ਕਾਲਜ ਦੇ ਕੋਆਰਡੀਨੇਟਰ ਡਾ. ਰਾਜੇਸ਼ ਸਿੰਗਲਾ ਦੀ ਅਗਵਾਈ `ਚ ਨੇਪਰੇ ਚੜਿਆ।ਇਸ ਮੌਕੇ ਅਵਿਨਾਸ਼ ਰਾਏ ਖੰਨਾ, ਮਨਦੀਪ ਖੇੜਾ ਨੇ ਲੋਕ ਸਭਾ ਅਤੇ ਰਾਜ ਸਭਾ ਦੀਆਂ ਗਤੀਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਡਾ. ਅਮਿਤਾ ਮਲਿਕ ਨੇ ਯੂਥ ਪਾਰਲੀਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਨਾਮਾਂ ਦਾ ਐਲਾਨ ਕੀਤਾ ਅਤੇ ਯੂਥ ਪਾਰਲੀਮੈਂਟ ਮੁਕਾਬਲੇ ਦੀ ਮਹੱਤਤਾ ਦੱਸਦਿਆਂ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।ਇਸ ਮੁਕਾਬਲੇ ਵਿੱਚ ਕੁੱਲ 55 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨਾਂ ਵਿਚੋਂ 6 ਨੂੰ ਵਧੀਆ ਪ੍ਰਦਰਸ਼ਨ ਕਰਨ `ਤੇ ਜੇਤੂ ਚੁਣਿਆ ਗਿਆ। ਇੰਨਾਂ ਵਿੱਚ ਪਿ੍ਰਯੰਕਾ (ਬੀ.ਏ.-1), ਮਮਤਾ ਮੋਰੀਆ (ਬੀ.ਕਾਮ-3), ਸਵੇਤਾ ਗੋਇਲ (ਬੀ.ਐਸ.ਸੀ ਐਗਰੀਕਲਚਰ-2), ਲਲਿਤ ਸ਼ਰਮਾ, ਕਿਰਨਜੋਤ ਕੌਰ (ਬੀ.ਐਸ.ਸੀ ਐਗਰੀਕਲਚਰ-3) ਅੰਕਿਤ (ਬੀ.ਕਾ.-3) ਸਨ ।ਇਹਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਕੋਆਰਡੀਨੇਟਰ ਰਾਜੇਸ਼ ਸਿੰਗਲਾ ਸਹਿਤ ਭਾਰਤ ਸਰਕਾਰ ਦੁਆਰਾ ਨਵੀਂ ਦਿੱਲੀ ਵਿੱਚ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਨੰਦ ਲਾਲ ਗਰਗ (ਸੀਨੀਅਰ ਐਡਵੋਕੇਟ, ਚੇਅਰਮੈਨ, ਕਾਲਜ ਮੈਨੇਜਮੈਟ ਕਮੇਟੀ) ਅਤੇ ਸੁਭਾਸ਼ ਗੁਪਤਾ ਜਨਰਲ ਸੈਕਟਰੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਨੰਦ ਲਾਲ ਗਰਗ ਨੇ ਅਜਿਹਾ ਮੁਕਾਬਲਾ ਕਰਵਾਉਣ ਲਈ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media