Wednesday, July 16, 2025
Breaking News

ਜਿਲਾ ਪੱਧਰੀ ਨੈਟਬਾਲ ਵਿੱਚ ਜੰਗੀਰਾਣਾ ਸਕੂਲ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਪੰਜਾਬ ਦੀਆਂ ਜ਼ਿਲਾ ਪੱਧਰੀ ਖੇਡਾਂ ਦਾ ਆਗਾਜ਼ ਜ਼ਿਲਾ PPN1009201705ਸਿੱਖਿਆ ਅਫ਼ਸਰ ਮਨਿੰਦਰ ਕੌਰ ਦੀ ਅਤੇ ਸਹਾਇਕ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਸਿਧੂ ਦੀ ਅਗਵਾਈ ਵਿੱਚ ਸੇਂਟ ਜੇਵੀਅਰ ਸਕੂਲ ਦੇ ਖੇਡ ਮੈਦਾਨ ਵਿੱਚ ਹੋਇਆ, ਜਿਥੇ ਨੈਟਬਾਲ ਖੇਡਾਂ ਕਰਵਾਈਆਂ ਗਈਆਂ। ਇਨਾਂ ਖੇਡਾਂ ਵਿੱਚ ਵੱਖ-ਵੱਖ ਜ਼ੋਨਾਂ ਤੋਂ ਲਗਭਗ 150 ਖਿਡਾਰੀਆਂ ਨੇ ਭਾਗ ਲਿਆ।ਜਿਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗੀਰਾਣਾ ਦੇ ਅੰਡਰ-19 ਲੜਕੀਆਂ ਨੇ ਪਹਿਲਾਂ ਸਥਾਨ ਅਤੇ ਅੰਡਰ-19 ਲੜਕਿਆਂ ਨੇ ਦੂਜਾ ਸਥਾਨ, ਅੰਡਰ-17 ਲੜਕੀਆਂ ਅਤੇ ਲੜਕਿਆਂ ਨੇ ਦੂਜਾ ਸਥਾਨ, ਅੰਡਰ-14 ਲੜਕੀਆਂ ਅਤੇ ਲੜਕਿਆਂ ਨੇ ਦੂਜਾ ਸਥਾਨ ਹਾਸਿਲ ਕੀਤਾ।ਜਦਕਿ ਬਠਿੰਡਾ-1 ਦੇ ਤਿੰਨ-ਚਾਰ ਸਕੂਲਾਂ ਨੇ ਮਿਲ ਕੇ ਇੱਕ ਟੀਮ ਤਿਆਰ ਕੀਤੀ ਸੀ।ਸੰਗਤ ਜ਼ੋਨ ਦੇ ਸਿਰਫ਼ ਜੰਗੀਰਾਣਾ ਸਕੂਲ ਦੇ ਇਕੱਲੇ ਹੀ ਖਿਡਾਰੀਆਂ ਨੇ ਚਾਰ ਸਕੂਲਾਂ ਦੇ ਖਿਡਾਰੀਆਂ ਨਾਲ ਡਟਵਾਂ ਮੁਕਾਬਲਾ ਕਰਕੇ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਕੇ ਬਾਜ਼ੀ ਮਾਰੀ।
ਇਸ ਮੌਕੇ ਸੀਨੀਅਰ  ਸੀਨੀਅਰ ਸੈਕੰਡਰੀ  ਸਕੂਲ ਜੰਗੀਰਾਣਾ ਦੇ ਡੀ.ਪੀ.ਈ ਬਲਰਾਜ ਸਿੰਘ ਦੀ ਮਿਹਨਤ ਸਦਕਾ ਪਹਿਲੇ-ਦੂਜੇ ਸਥਾਨਾਂ ਦੀਆਂ ਪੁਜੀਸ਼ਨਾਂ ਜੰਗੀਰਾਣਾ ਸਕੂਲ ਦੀ ਝੋਲੀ ਪਾ ਕੇ ਜ਼ਿਲਾ ਭਰ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਸਕੂਲ ਦੇ ਪਿ੍ਰੰਸੀਪਲ ਸੁਖਪਾਲ ਸਿੰਘ ਭੱਟੀ, ਲੈਕ: ਦੀਪਇੰਦਰ ਸਿੰਘ, ਰਾਜਵੀਰ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ, ਗੋਪਾਲ ਮਿੱਤਲ, ਹਰਦੀਪ ਸਿੰਘ, ਮੋਨਿਕਾ ਰਾਣੀ, ਅਮਨਪ੍ਰੀਤ ਕੌਰ ਸ਼ਰਮਾ, ਵੀਨਾ ਰਾਣੀ,ਅ ਮਨਦੀਪ ਕੌਰ, ਪਰਮਜੀਤ ਕੌਰ, ਅਮਨਜੋਤ ਕੌਰ, ਅਸ਼ੋਕ ਕੁਮਾਰ, ਪ੍ਰੈੱਸ ਸਕੱਤਰ ਬਲਵੀਰ ਸਿੰਘ ਕੋਮਾਂਡੋ ਆਦਿ ਸਮੂਹ ਸਟਾਫ ਨੇ ਖੇਡ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply