Thursday, August 13, 2026

ਪੈਨਸ਼ਨ ਦੀ ਪੜਤਾਲ ਨਾ ਹੋਣ ’ਤੇ ਰੁੱਕ ਸਕਦੀ ਹੈ ਪੈਨਸ਼ਨ- ਸਮਾਂ 15 ਸਤੰਬਰ ਤੱਕ ਵਧਿਆ

ਅੰਮਿ੍ਤਸਰ, 11 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪੈਨਸ਼ਨਾਂ, ਜਿਸ ਵਿਚ ਬੁਢਾਪਾ ਅਤੇ ਹੋਰ ਵਰਗ ਸ਼ਾਮਿਲ Pensionਹਨ, ਦੀ ਪੜਤਾਲ ਸਾਰੇ ਪੰਜਾਬ ਵਿਚ ਕਰਵਾਈ ਜਾ ਰਹੀ ਹੈ।ਇਸ ਪੜਤਾਲ ਦੇ ਮੁਕੰਮਲ ਹੋਣ ’ਤੇ ਹੀ ਸਬੰਧਤ ਪੈਨਸ਼ਨ ਦੀ ਰਾਸ਼ੀ ਸਬੰਧਤ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਪਾਈ ਜਾਣੀ ਹੈ, ਇਸ ਲਈ ਜ਼ਰੂਰੀ ਹੈ ਕਿ ਜੋ ਵੀ ਲੋਕ ਇਹ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਉਹ ਆਪਣੇ ਪੜਤਾਲ ਫਾਰਮ ਨੇੜਲੇ ਆਂਗਨਵਾੜੀ ਸੈਂਟਰ ਤੋਂ ਪ੍ਰਾਪਤ ਕਰਨ ਅਤੇ ਆਂਗਨਵਾੜੀ ਵਰਕਰ ਨੂੰ ਜਾਂਚ ਵਿਚ ਸਹਿਯੋਗ ਦੇਣ।ਉਕਤ ਜਾਣਕਾਰੀ ਦਿੰਦੇ ਜਿਲਾ ਸਮਾਜਿਕ ਸੁਰੱਖਿਆ ਅਫਸਰ ਨਰਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਪਿੰਡਾਂ ਵਿਚ ਬਹੁਤੇ ਲਾਭਪਾਤਰੀਆਂ ਦੀ ਪੜਤਾਲ ਮੁਕੰਮਲ ਹੋ ਚੁੱਕੀ ਹੈ, ਪਰ ਸ਼ਹਿਰ ਵਿਚ ਵੱਡਾ ਹਿੱਸੇ ਦੀ ਪੜਤਾਲ ਹੋਣੀ ਬਾਕੀ ਹੈ।ਉਨਾਂ ਸਾਰੇ ਪੈਨਸ਼ਨ ਲੈ ਰਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਆਂਗਨਵਾੜੀ ਕੇਂਦਰ ਨਾਲ ਰਾਬਤਾ ਕਰਕੇ ਆਪਣੀ ਪੜਤਾਲ ਮੁੰਕਮਲ ਕਰਵਾਉਣ, ਤਾਂ ਜੋ ਉਨਾਂ ਨੂੰ ਪੈਨਸ਼ਨ ਦੀ ਅਦਾਇਗੀ ਬੇਰੋਕ ਕੀਤੀ ਜਾ ਸਕੇ।ਪੰਨੂੰ ਨੇ ਕਿਹਾ ਕਿ ਦੱਸਿਆ ਕਿ ਪੜਤਾਲ ਦਾ ਸਮਾਂ 15 ਸਤੰਬਰ ਤੱਕ ਵਧਾਇਆ ਗਿਆ ਹੈ ਅਤੇ ਇਸ ਸਮੇਂ ਤੱਕ ਪੜਤਾਲ ਹਰ ਹਾਲਤ ਕਰਵਾਈ ਜਾਵੇ।ਉਨਾਂ ਸਪੱਸ਼ਟ ਕੀਤਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਪੈਨਸ਼ਨ ਦੀ ਅਦਾਇਗੀ ਕਰਨੀ ਸੰਭਵ ਨਹੀਂ ਹੋ ਸਕੇਗੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply