Thursday, September 24, 2026

ਸੀਨੀਅਰ ਸਿਟੀਜ਼ਨ ਕੌਸ਼ਲ ਦੇ 65 ਸਿਟੀਜਨਾਂ ਮੈਂਬਰਾਂ ਦੀ ਆਧੁਨਿਕ ਮਸ਼ੀਨਾਂ ਨਾਲ ਸਰੀਰਕ ਜਾਂਚ 

PPN130704
ਬਠਿੰਡਾ, 13  ਜੁਲਾਈ (ਜਸਵਿੰਦਰ ਸਿੰਘ ਜੱਸੀ) – ਸੀਨੀਅਰ ਸਿਟੀਜ਼ਨ ਕੌਸ਼ਲ (ਰਜਿ:) ਵਲੋਂ ਸਰੀਰਕ ਜਾਂਚ ਸਬੰਧੀ ਇਕ ਚੈਂਕਅੱਪ ਕੈਂਪ ਸ਼ਹਿਰ ਦੇ ਭਲਾਈ ਦਫ਼ਤਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਦਾ ਉਦਘਾਟਨ ਗੁਰਮੀਤ ਸਿੰਘ ਜਿਲ੍ਹਾ ਭਲਾਈ ਅਫਸ਼ਰ ਵਲੋਂ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਡੀ.ਐਸ. ਮਸਤਾਨਾ ਵਲੋਂ ਦੱਸਿਆ ਗਿਆ ਕਿ ਕੈਂਪ ਵਿਚ ਇੰਡੋ- ਜਰਮਨ ਹੈਲਥ ਕੇਅਰ ਸੈਂਟਰ ਚੰਡੀਗੜ੍ਹ ਤੋਂ ਸੁਭਾਸ਼ ਮੰਗਲਾ, ਚੇਅਰਮੈਨ ਲਾਲ ਭਾਨਾ ਰਾਮ ਚੈਰੀਟੇਵਲ ਸੁਸਾਇਟੀ (ਰਜਿ:) ਰਾਮਪੁਰਾ ਫੁਲ,ਡਾ: ਪ੍ਰਦੀਪ ਮੰਗਲਾ ਐਮ.ਡੀ. ਵਲੋਂ 65 ਸਿਟੀਜਨਾਂ ਦੀ ਸਰੀਰਕ ਜਾਂਚ ਆਧੁਨਿਕ ਮਸ਼ੀਨਾਂ ਨਾਲ ਕੀਤੀ ਗਈ। ਇਸ ਕੈਂਪ ਦੌਰਾਨ ਜੋੜਾਂ ਦੇ ਦਰਦ, ਸਿਆਟਿਕਾਂ, ਪਿੱਠ ਦਰਦ, ਕਮਰ ਦਰਦ, ਅਧਰੰਗ, ਮਾਇਗ੍ਰੇਨ, ਖੂਨ ਦੀ ਕਮੀ, ਸ਼ੁਗਰ, ਬਲੱਡ ਪ੍ਰੈਸ਼ਰ, ਸਿਰ ਦਰਦ ਦੀ ਸਮੱਸਿਆਂ, ਗਰਦਨ ਅਤੇ ਪਿੱਠ ਦਾ ਸਪਾਡਿਲੋਸਿਸ, ਥਾਈਰਾਈਡ, ਅੰਦਰੂਨੀ ਰੋਗ, ਨੀਂਦ ਨਾ ਆਉਣਾਂ,ਵਾਲਾਂ ਦਾ ਝੜਨਾਂ, ਦਿਲ ਦੇ ਰੋਗ, ਗਠੀਆ, ਸਾਂਹ ਅਤੇ ਹਰ ਪ੍ਰਕਾਰ ਦੇ ਪੇਟ ਦੀਆਂ ਬਿਮਾਰੀਆਂ, ਲੀਵਰ, ਹਾਰਟ, ਕਿਡਨੀ ਆਦਿ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿਚ ਇੰਜੀਨੀਅਰ ਆਰ.ਡੀ ਗੁਪਤਾ,ਐਚ.ਐਸ. ਖੁਰਮੀ, ਗੁਰਬਚਨ ਗੁਪਤਾ, ਸ੍ਰੀ ਰਾਮਜੀ ਦਾਸ ਸਿੰਗਲਾ,ਐਸ.ਕੇ ਬਾਂਸਲ, ਸਤਵੰਤ ਕੌਰ, ਅਸ਼ੋਕ ਕੁਮਾਰ, ਸੁਖਦੇਵ ਸਿੰਘ ਆਦਿ ਤੋਂ ਇਨਾਵਾ ਹੋਰ ਵੀ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਕੌਸ਼ਲ ਦੇ ਮੈਂਬਰ ਹਾਜ਼ਰ ਸਨ। 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply