Sunday, September 8, 2024

ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਲੋਂ ਜੁਵਨਾਇਲ ਡਾਇਬਟੀਜ਼ ਕਲੀਨਿਕ ਦੀ ਸ਼ੁਰੂਆਤ 

PPN130705
ਬਠਿੰਡਾ, 13  ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮੈਕਸ ਸੁਪਰ ਸਪੈਸ਼ਲਿਟੀ ਹੌਸਪਿਟਲ (ਐਮਐਸਐਸਐਚ) ਵਲੋਂ ਜੁਵਨਾਇਲ ਡਾਇਬਟੀਜ਼ ਕਲੀਨਿਕ ਦੀ ਸ਼ੁਰੂਆਤ ਕੀਤੀ। ਕਲੀਨਿਕ ਨੂੰ ਬੱਚਿਆਂ ਵਿਚ ਟਾਈਪ 1 ਡਾਇਬਟੀਜ਼ ਦੇ ਵਧਦੇ ਖਤਰੇ ਦੇ ਬਾਰੇ ਵਿਚ ਜਾਗਰੂਕਤਾ ਕਰਦਿਆਂ ਕਈ ਪ੍ਰਕਾਰ ਦੇ ਸਿਹਤ ਕਾਰਕਾਂ ਨਾਲ ਸਬੰਧਤ ਬੀਮਾਰੀਆਂ ਜਿਵੇਂ ਕਿ ਥਾਈਰਾਇਡ ਵਿਕਾਰ, ਸੀਲੀਅਕ ਰੋਗ, ਡਾਇਬਟਿਕ ਰੇਟਿਨੋਪੈਥ ਅਤੇ ਵੱਖ ਵੱਖ ਤਰ੍ਹਾਂ ਦੇ ਚਮੜੀ ਸੰਕਰਮਣ ਆਦਿ ਨੂੰ ਕਲੀਨਿਕ ਦੇ ਮੰਨੇ ਪ੍ਰਮੰਨੇ ਡਾਕਟਰਾਂ ਡਾ. ਸੁਸ਼ੀਲ ਕੋਟਰੂ, ਕੰਸਲਟੈਂਟ ਡਾਇਬਟੀਜ਼ ਅਤੇ ਮੇਟਾਬੋਲਿਕ ਡਿਸੀਜ਼, ਡਾ. ਭਾਰਤ ਕੋਟਰੂ, ਡਾਇਬਟੀਜ਼ ਫੁਟ ਸਪੈਸ਼ਲਿਸਟ ਅਤੇ ਡਾ. ਇਸ਼ਾ ਪੁਰੀ, ਡਾਇਬਟੀਜ਼ ਐਜੂਕੇਟਰ ਅਤੇ ਨਿਉੂਟ੍ਰਿਸ਼ਨਿਸਟ, ਐਮਐਸਐਸਐਚ, ਵਲੋਂ ਦੱਸਿਆ ਗਿਆ। ਇਸ ਨਵੇਂ ਕਲੀਨਿਕ ਨੂੰ ਖੋਲ੍ਹਣ ਮੌਕੇ ‘ਤੇ ਡਾਕਟਰਾਂ ਨੇ ਲਗਭਗ 72 ਬੱਚਿਆਂ ਦੀ ਜਾਂਚ ਕੀਤੀ। ਇਸ ਮੌਕੇ ‘ਤੇ ਹਸਪਤਾਲ ਨੇ ਇਕ ਡਾਇਬਟੀਜ਼ ਅਵੇਅਰਨੈਸ ਪ੍ਰੋਗਰਾਮ ਵੀ ਆਯੋਜਿਤ ਕੀਤਾ ਅਤੇ 10 ਤੋਂ 15 ਸਾਲ ਉਮਰ ਵਰਗ ਦੇ ਜਵਾਨ ਡਾਇਬਟੀਜ਼ ਮਰੀਜਾਂ ਦੇ ਮਾਂ-ਬਾਪ ਲਈ ਇਕ ਇੰਟਰਐਕਟਿਵ ਸੈਸ਼ਨ ਦਾ ਵੀ ਆਯੋਜਿਨ ਕੀਤਾ ਇਸ ਦੌਰਾਨ ਬੱਚਿਆਂ ਵਿਚ ਟਾਈਪ ੧ ਡਾਇਬਟੀਜ਼ ਦੇ ਵਧਦੇ ਮਾਮਲਿਆਂ ਅਤੇ ਇਲਾਜ ਦੇ ਵਿਕਲਪ ਦੱਸੇ ਗਏ।  ਹਸਪਤਾਲ ਨੇ ਇਕ ਟ੍ਰੇਨਿੰਗ ਵਰਕਸ਼ਾਪ ਦਾ ਵੀ ਆਯੋਜਿਨ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply