ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋ ਦਸਮੇਸ਼ ਆਡੀਟੋਰੀਅਮ ਵਿਖੇ ਚੌਥੇ ਦਿਨ ਥੀਏਟਰ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਵਰਕਸ਼ਾਪ ਵਿਚ ਬਤੌਰ ਮਾਹਿਰ ਡਾ. ਜਨਮੀਤ ਸਿੰਘ, ਵਰਿਆਮ ਮਸਤ, ਡਾ. ਜ਼ਸਪਾਲ ਕੌਰ ਦਿਉਲ ਅਤੇ ਡਾ. ਗੁਰਪ੍ਰੀਤ ਸਿੰਘ ਰਟੋਲ ਨੇ ਸਿ਼ਰਕਤ ਕੀਤੀ।ਡਾ. ਜਗਜੀਤ ਕੌਰ ਡਾਇਰੈਕਟਰ, ਯੁਵਕ ਭਲਾਈ ਨੇ ਖੇਤਰੀ ਮਾਹਿਰਾਂ ਦਾ ਸਵਾਗਤ ਕੀਤਾ ਅਤੇ ਉਨਾਂ ਦੀਆਂ ਆਪਣੇ ਖੇਤਰ ਵਿਚ ਪ੍ਰਾਪਤੀਆਂ ਤੋ ਜਾਣੂ ਕਰਵਾਇਆ।
ਵਰਕਸ਼ਾਪ ਦੀ ਸ਼ੁਰੂਆਤ ਵਿਚ ਸ੍ਰੀ ਵਰਿਆਮ ਮਸਤ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਨਾਟਕ ਅਤੇ ਰੰਗ ਮੰਚ ਦੇ ਢੰਗ ਤਰੀਕਿਆਂ ਨੂੰ ਸਟੇਜ਼ ਤੇ ਪ੍ਰਫਾਰਮ ਕਰਕੇ ਬਾਰੀਕੀ ਨਾਲ ਸਮਝਾਇਆ।ਇਸੇ ਤਰਾਂ ਡਾ. ਗੁਰਪ੍ਰੀਤ ਸਿੰਘ ਨੇ ਮਿੱਟੀ ਦੀ ਗੱਡੀ ਸੰਸਕ੍ਰਿਤ ਦੇ ਨਾਟਕ ਵਿਚ ਮੁੱਖ ਨਾਇਕ ਦੇ ਕਿਰਦਾਰ ਨੂੰ ਦੱਸਦੇ ਹੋਏ ਕਿਹਾ ਕਿ ਸਟੇਜ਼ ਸੈਟਿੰਗ ਦੀ ਲੰਬੀ ਚੋੜੀ ਜ਼ਰੂਰਤ ਨਹੀਂ ਅਤੇ ਕਲਾਕਾਰ ਆਪਣੇ ਹਾਵ ਭਾਵ ਨਾਲ ਹੀ ਥੋੜੀ ਜਗਾਂ ਦੇ ਸਮੁੰਦਰ ਅਤੇ ਜੰਗਲ ਸਿਰਜ ਸਕਦੇ ਹਨ।
ਤੀਸਰੇ ਖੇਤਰੀ ਮਾਹਿਰ ਡਾ. ਜਸਪਾਲ ਕੌਰ ਦਿਓਲ ਨੇ ਵਿਦਿਆਰਥੀਆਂ ਅਤੇ ਨਿਰਦੇਸ਼ਕਾਂ ਨੂੰ ਪਾਤਰਾਂ ਨੂੰ ਚੰਗੀ ਤਰਾਂ ਵਿਸ਼ੇ ਮੁਤਾਬਿਕ ਸਮਝ ਕੇ ਪਗਟਾਉਣ ਬਾਰੇ ਕਿਹਾ।ਖੇਤਰੀ ਮਾਹਿਰ ਡਾ. ਜਨਮੀਤ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਟੇਜ਼ ਨਾਲੋ ਪੇਸ਼ਕਾਰੀ ਵਿਚ ਸਪੱਸ਼ਟਤਾ ਲਿਆਂਦੀ ਜਾਵੇ। ਵਿਸ਼ਾ ਮਾਹਿਰਾਂ ਨੇ ਥੀਏਟਰ ਨਾਲ ਸਬੰਧਿਤ ਮਮਿਕਰੀ, ਸਕਿੱਟ, ਮਾਇਮ ਦੀਆਂ ਵੱਖ ਵੱਖ ਆਈਟਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਤਕਨੀਕੀ ਨੁਕਤਿਆਂ ਤੋ ਜਾਣੂ ਕਰਵਾਇਆ। ਵਿਦਿਆਰਥੀ ਕਲਾਕਾਰਾਂ ਵੱਲੋ ਕੀਤੇ ਗਏ ਸਵਾਲਾਂ ਦੇ ਜੁਆਬ ਵੀ ਦਿੱਤੇ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media