ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਗ ਲਰਨਿੰਗ ਵਿਭਾਗ ਵੱਲੋ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਵੀਹ ਦਿਨਾਂ ਦੇ ਸ਼ਾਰਟ ਟਰਮ ਅਤੇ ਕਰੈਸ਼ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਹ ਕੋਰਸ 13 ਸਤੰਬਰ 2017 ਤੋ ਰੋਜ਼ਾਨਾ ਡੇਢ ਘੰਟਾ ਕਰਵਾਇਆ ਜਾਵੇਗਾ।
ਵਿਭਾਗ ਦੀ ਡਾਇਰੈਕਟਰ ਪ੍ਰੋਫੈਸਰ ਸੁਨਿੰਦਰ ਤੁੰਗ ਨੇ ਦੱਸਿਆ ਕਿ ਫੋਟੋ ਸ਼ਾਪ ਦਾ ਕੋਰਸ ਲੜਕੇ ਅਤੇ ਲੜਕੀਆਂ ਲਈ ਹੋਵੇਗਾ ਜਦਕਿ ਹੇਅਰ ਤੇ ਸਕਿੰਨ ਅਤੇ ਬੇਸਿਕ ਹੇਅਰ ਡਰੈਸਿੰਗ ਤੇ ਮੇਕਅੱਪ ਦੇ ਦੋਵੇਂ ਕੋਰਸ ਕੇਵਲ ਲੜਕੀਆਂ ਲਈ ਹੋਣਗੇ।ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ 13 ਸਤੰਬਰ 2017 ਤੱਕ ਦਾਖਲਾ ਫਾਰਮ ਵਿਭਾਗ ਤੋ ਪ੍ਰਾਪਤ ਕਰਕੇ ਭਰ ਸਕਦੇ ਹਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media