ਸਮਰਾਲਾ, 11 ਸਤੰਬਰ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ।ਸਮਾਜ ਸੇਵੀ ਸੰਤੋਖ ਸਿੰਘ, ਸਾਹਿਤਕਾਰ ਦੀਪ ਦਿਲਬਰ, ਪੰਚ ਅਮਰਜੀਤ ਕੌਰ, ਅਤੇ ਗੁਰਸ਼ਰਨ ਸਿੰਘ ਨਾਗਰਾ ਨੇ ਇਨਾਂ ਖੇਡਾਂ ਦਾ ਉਦਘਾਟਨ ਕੀਤਾ।ਇਹਨਾਂ ਖੇਡਾਂ ਵਿੱਚ ਫਸਵੇਂ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਨੇ ਖੋ-ਖੋ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕਬੱਡੀ ਲੜਕੇ ਅਤੇ ਲੜਕੀਆਂ ਵਿੱਚ ਕੋਟਲਾ ਸਮਸ਼ਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਕੁਸ਼ਤੀ 25 ਕਿਲੋ ਹਰਜੋਤ ਸਿੰਘ ਖੀਰਨੀਆਂ ਨੇ ਪਹਿਲਾ ਸਥਾਨ, ਕੋਟਾਲਾ ਨੇ ਦੂਜਾ, ਕੁਸ਼ਤੀ 28 ਕਿਲੋ ਵੀਪੀਨ ਕੋਟਾਲਾ ਫਸਟ, ਮਨੋਜ ਕੁਮਾਰ ਖੀਰਨੀਆਂ ਸੈਕਿੰਡ, ਕੁਸ਼ਤੀ 30 ਕਿੱਲੋ ਸੋਨੂੰ ਕੁਮਾਰ ਖੀਰਨੀਆਂ ਫਸਟ, ਕਮਲ ਨੈਨ ਕੈਪਟਨ ਸੰਤੋਖ ਸਿੰਘ ਸਕੂਲ ਸੈਕਿੰਡ।ਰਿਲੇਅ ਦੌੜ ਲੜਕੇ ਕੋਟਾਲਾ ਸਕੂਲ ਫਸਟ, ਸੰਗਤਪੁਰਾ ਸੈਕਿੰਡ।ਰਿਲੇਅ ਦੌੜਾਂ ਲੜਕੀਆਂ ਕੋਟਾਲਾ ਸਮਸ਼ਪੁਰ ਫਸਟ, ਖੀਰਨੀਆਂ ਸੈਕਿੰਡ।ਸ਼ਾਟਪੁੱਟ ਲੜਕੇ ਰਵੀ ਖੀਰਨੀਆਂ ਫਸਟ, ਪਰਦੀਪ ਖੀਰਨੀਆਂ ਸੈਕਿੰਡ, ਕੁੰਦਨ ਸੰਗਤਪੁਰ ਤੀਜਾ।ਸ਼ਾਟਪੁਟ ਲੜਕੀਆਂ ਸੀਮਾ ਕੋਟਲਾ ਸਮਸ਼ਪੁਰ ਫਸਟ, ਰਿੱਤੂ ਖੀਰਨੀਆਂ ਸੈਕਿੰਡ, ਰੇਖਾ ਕੋਟਲਾ ਸ਼ਮਸ਼ਪੁਰ ਤੀਜਾ।ਲੰਬੀ ਛਾਲ ਲੜਕੇ ਨੰਦਨ ਟੋਡਰਪੁਰ ਫਸਟ, ਸਰਵਣ ਟੋਡਰਪੁਰ ਸੈਕੰਡ, ਪਰਦੀਪ ਖੀਰਨੀਆਂ ਤੀਜਾ।ਲੰਬੀ ਛਾਲ ਲੜਕੀਆਂ ਰਿੱਤੂ ਖੀਰਨੀਆਂ ਫਸਟ, ਸੀਮਾ ਕੋਟਲਾ ਸਮਸ਼ਪੁਰ ਸੈਕਿੰਡ, ਰੇਖਾ ਕੋਟਲਾ ਸਮਸ਼ਪੁਰ ਥਰਡ।100 ਮੀ. ਲੜਕੇ ਵੀਪੀਨ ਕੋਟਾਲਾ ਫਸਟ, ਨੰਦਨ ਟੋਡਰਪੁਰ ਸੈਕੰਡ, ਹਰਜੋਤ ਖੀਰਨੀਆਂ ਤੀਜਾ। 100 ਮੀ. ਲੜਕੀਆਂ ਕਿਰਨਦੀਪ ਕੋਟਾਲਾ ਫਸਟ, ਜਸ਼ਨਦੀਪ ਖੀਰਨੀਆਂ ਸੈਕੰਡ, ਰੇਖਾ ਕੋਟਲਾ ਸਮਸ਼ਪੁਰ ਤੀਜਾ। 200 ਮੀ. ਲੜਕੇ ਸ਼ਾਮ ਕੋਟਾਲਾ ਫਸਟ, ਵੀਪੀਨ ਕੋਟਲਾ ਸੈਕੰਡ, ਜਸਕਰਨ ਖੀਰਨੀਆਂ ਤੀਜਾ।200 ਮੀ. ਲੜਕੀਆਂ ਕਿਰਨਦੀਪ ਕੋਟਾਲਾ ਫਸਟ ਜਸ਼ਨਦੀਪ ਖੀਰਨੀਆਂ ਸੈਕੰਡ, ਜੋਬਨਪ੍ਰੀਤ ਸੰਗਤਪੁਰਾ ਤੀਜਾ। 400 ਮੀਟਰ ਲੜਕੇ ਕੋਟਲਾ ਫਸਟ, ਸਰਵਣ ਟੋਡਰਪੁਰ ਸੈਕੰਡ, ਨੀਰਜ ਕੋਟਲਾ ਸਮਸ਼ਪੁਰ ਤੀਜਾ। 400 ਮੀ. ਲੜਕੀਆਂ ਰੇਖਾ ਕੋਟਲਾ ਸਮਸ਼ਪੁਰ ਫਸਟ, ਜਸਮੀਨ ਕੋਟਲਾ ਸਮਸ਼ਪੁਰ ਸੈਕੰਡ, ਕਰਨਜੋਤ ਸੰਗਤਪੁਰਾ ਤੀਜਾ।ਜਿਮਨਾਸਟਿਕ ਲੜਕੇ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਫਸਟ, ਖੀਰਨੀਆਂ ਸੈਕਿੰਡ। ਇਨਾਂ ਖੇਡਾਂ ਵਿੱਚ ਆਲ ਓਵਰ ਟਰਾਫੀ ਸਰਕਾਰੀ ਪ੍ਰਾਇਮਰੀ ਸਕੂਲ ਖੀਰਨੀਆਂ ਨੇ ਪ੍ਰਾਪਤ ਕੀਤੀ।
ਇਨਾਮਾਂ ਦੀ ਵੰਡ ਸੰਤੋਖ ਸਿੰਘ, ਦੀਪ ਦਿਲਬਰ ਅਤੇ ਐਚ.ਪੀ ਗੈਸ ਏਜੰਸੀ ਦੇ ਮੈਨੇਜਰ ਕਲਿਆਣ ਚੋਪੜਾ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਨਦੀਪ ਸਿੰਘ, ਪੁਸ਼ਵਿੰਦਰ ਸਿੰਘ, ਕੁਲਬੀਰ ਸਿੰਘ, ਨਰਿੰਦਰ ਸਿੰਘ ਭੜੀ, ਜਤਿੰਦਰ ਸਿੰਘ, ਸੁਖਰਾਜ ਸਿੰਘ, ਕੁਲਦੀਪ ਸਿੰਘ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ, ਮੈਡਮ ਬਿੰਦੂ, ਮੈਡਮ ਦਲਜੀਤ ਕੌਰ ਹਾਜ਼ਰ ਸਨ। ਅਖੀਰ ਵਿੱਚ ਪੁਸ਼ਵਿੰਦਰ ਸਿੰਘ ਸਕੂਲ ਇੰਚਾਰਜ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media