ਸਮਰਾਲਾ, 11 ਸਤੰਬਰ (ਪੰਜਾਬ ਪੋਸਟ- ਕੰਗ) – ਪੈਨਸ਼ਨਰਜ਼ ਐਸੋਸੀਏਸ਼ੇਨ ਮੰਡਲ ਸਮਰਾਲਾ ਵੱਲੋਂ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਸਮਰਾਲਾ (ਘੁਲਾਲ) ਦੇ ਦਫ਼ਤਰ ਅੱਗੇ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਅਤੇ ਮੁਜ਼ਹਾਰਾ ਕੀਤਾ ਜਿਸ ਵਿਚ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਸਮਰਾਲਾ ਵੱਲੋਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਨਾਲ ਦੁਰਵਿਹਾਰ ਦੀ ਸਖਤ ਸ਼ਬਦਾਂ ਵਿਚ ਨਿੰਦਿਆਂ ਕਰਦਿਆਂ ਉਨਾਂ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਜਿਸ ਵਿਚ ਤਕਰੀਬਨ 300 ਤੋਂ ਵੱਧ ਪੈਸ਼ਨਰ ਅਤੇ ਵਿਧਵਾਵਾਂ ਸ਼ਾਮਿਲ ਹੋਈਆਂ।
ਧਰਨੇ ਵਿਚ ਸਰਕਲ ਰੋਪੜ ਦੇ ਪ੍ਰਧਾਨ ਸਾਥੀ ਰਾਧੇ ਸ਼ਿਆਮ ਅਤੇ ਸਕੱਤਰ ਸਾਥੀ ਮੁਰਲੀ ਮਨੋਹਰ ਜੀ ਉਚੇਚੇ ਤੌਰ `ਤੇ ਸ਼ਾਮਿਲ ਹੋਏ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਜੱਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸੀਨੀਅਰ ਕਾਰਜਕਾਰੀ ਇੰਜਨੀਅਰ ਆਪਣੇ ਵੱਲੋਂ ਕੀਤੇ ਦੁਰਵਿਹਾਰ ਸੰਬੰਧੀ ਗਲਤੀ ਦਾ ਅਹਿਸਾਸ ਕਰੇ ਅਤੇ ਜੱਥੇਬੰਦੀ ਨੂੰ ਭਰੋਸੇ ਵਿਚ ਲੈ ਕੇ ਲਿਖਤੀ ਮੀਟਿੰਗ ਦਿੱਤੀ ਜਾਵੇ।ਜੇਕਰ ਅਜਿਹਾ ਨਾ ਹੋਇਆ ਤਾਂ ਮਿਤੀ 26-09-2017 ਨੂੰ ਸੀਨੀਅਰ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਸਮਰਾਲਾ (ਘੁਲਾਲ) ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।ਧਰਨੇ ਵਿਚ ਹੋਰਨਾ ਤੋਂ ਇਲਾਵਾ ਸ. ਬਚਨ ਸਿੰਘ ਸਰਪ੍ਰਸਤ, ਪ੍ਰੇਮ ਸਿੰਘ ਐਸ.ਡੀ.ਓ. ਰੀਟਾਇਰ ਸੀਨੀਅਰ ਮੀਤ ਪ੍ਰਧਾਨ, ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਗੁਰਸ਼ਰਨ ਸਿੰਘ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਅਮਰੀਕ ਸਿੰਘ, ਸੰਗਤ ਸਿੰਘ ਸੇਖੋਂ, ਕੁਲਵੰਤ ਤਰਕ, ਮੋਹਨ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਵਡੇਰਾ, ਦਰਸ਼ਨ ਸਿੰਘ ਖਜ਼ਾਨਚੀ, ਓਮ ਪ੍ਰਕਾਸ਼, ਦਰਸ਼ਨ ਸਿੰਘ ਕੋਟਾਲਾ, ਭੁਪਿੰਦਰਪਾਲ ਅਤੇ ਬੰਤ ਸਿੰਘ ਘੁਲਾਲ ਆਦਿ ਸ਼ਾਮਿਲ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media