Sunday, March 22, 2026

ਪਿੰਡ ਘੁੱਦਾ ਦੇ ਦੋ ਨਾਬਾਲਗ ਵਿਦਿਆਰਥੀ ਲਾਪਤਾ- ਪਿੰਡ ਝੁੰਬਾ ਵਿੱਚ ਸੋਗ

ਬਠਿੰਡਾ, 12 ਸਤਬੰਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿੰਡ ਝੁੰਬਾ ਵਿੱਚ ਇਸ ਵੇਲੇ ਬਹੁਤ ਹੀ ਸੋਗ ਦੀ ਲਹਿਰ ਦੋੜ ਰਹੀ ਹੈ PPN1209201703ਕਿਉਕਿ  ਪਿੰਡ ਦੇ ਦੋ ਨਾਬਾਲਗ ਵਿਦਿਆਰਥੀ ਕੱਲ ਸ਼ਾਮ ਤੋਂ ਲਾਪਤਾ ਹੋ ਗਏ ਹਨ।ਜਾਣਕਾਰੀ ਅਨੁਸਾਰ ਪਿੰਡ ਝੰੁਬਾ ਦਾ ਦਲਜੀਤ ਸਿੰਘ (17 ਸਾਲ) ਪੁੱਤਰ ਸਤਿੰਦਰ ਸਿੰਘ ਵਾਸੀ ਝੁੰਬਾ ਜੋ ਕਿ ਦਸਵੀਂ ਕਲਾਸ ਦਾ ਅਕਾਲ ਐਕਡਮੀ ਕਿੱਲੀ ਨਿਹਾਲ ਸਿੰਘ ਦਾ ਵਿਦਿਆਰਥੀ ਹੈ ਤੇ ਦੂਸਰਾ ਨਵਦੀਪ ਸਿੰਘ (15 ਸਾਲ) ਪੁੱਤਰ ਗੁਰਜੀਤ ਸਿੰਘ ਵਾਸੀ ਝੁੰਬਾ ਕਲਾਸ ਨੌਵੀਂ ਗੁਰੂ ਨਾਨਕ ਦੇਵ ਪਬਲਿਕ ਸਕੂਲ ਪਿਉਰੀ ਦਾ ਵਿਦਿਆਰਥੀ ਹੈ।ਦੋਵੇ ਲੜਕੇ ਸਕੂਲ ਤੋਂ ਬਾਅਦ ਸਕੂਲ ਵਰਦੀ ਵਿਚ ਹੀ ਸ਼ਾਮ ਦੇ ਸਮੇਂ ਆਪਣੇ ਮੋਟਰ ਸਾਈਕਲ ਤੇ ਪਿੰਡ ਝੁੰਬਾ ਤੋਂ ਖਾਲਸਾ ਕੋਚਿੰਗ ਸੈਂਟਰ ਘੁੱਦਾ ਲਈ ਟਿੳੂਸ਼ਨ ਪੜਣ ਗਏ ਪਰ ਟਿੳੂਸ਼ਨ ਸੈਂਟਰ ਨਹੀਂ ਪਹੁੰਚੇ ਤੇ ਕੱਲ ਸ਼ਾਮ 5.15 ਵਜੇਂ ਤੋਂ ਲਾਪਤਾ ਹਨ।ਦੋਹਾਂ ਦੇ ਮੋਬਾਇਲ ਫੋਨ ਕੱਲ ਸ਼ਾਮ ਲਗਭਗ 6 ਵਜੇ ਤੋਂ ਬੰਦ ਆ ਰਹੇ ਹਨ।ਇਸ ਦੀ ਸੂਚਨਾ ਮਿਲਦੇ ਹੀ ਥਾਣਾ ਨੰਦਗੜ ਦੀ ਪੁਲੀਸ ਨੇ ਸ਼ਕਾਇਤ ਦਰਜ਼ ਕਰਕੇ ਵੱਡੇ ਪੱਧਰ `ਤੇ ਉਹਨਾਂ ਦੀ ਭਾਲ ਵਿਚ ਜੁੱਟ ਗਈ ਹੈ।ਪੁਲੀਸ ਨੇ ਕੱਲ ਸ਼ਾਮ ਦੀ ਉਹਨਾਂ ਦੀ ਫੋਨ ਲੋਕਸ਼ਨ ਪਤਾ ਕਰ ਰਹੀ ਹੈ ਤੇ ਨਾਕਾ ਬੰਦੀ ਕਰਕੇ ਲਾਪਤਾ ਵਿਦਿਆਰਥੀਆਂ ਦੀ ਭਾਲ ਵਿਚ ਲੱਗੀ ਹੋਈ ਹੈ ਤੇ ਖਬਰ ਲਿਖੇ ਜਾਣ ਤੱਕ ਦੋਹਾਂ ਦੀ ਭਾਲ ਜ਼ਾਰੀ ਸੀ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply