ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਸ਼ਤਾਬਦੀ ਸਮਾਰੋਹ ਅਤੇ ਸਵਾਮੀ
ਵਿਵੇਕਾਨੰਦ ਦੇ ਸ਼ਿਕਾਗੋ ਸੰਬੋਧਨ ਦੇ 125ਵੇਂ ਸਾਲ ਦੇ ਮੌਕੇ ‘ਤੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਵਿਦਿਆਰਥੀ ਸੰਮੇਲਨ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲ ਪਹਿਲਾਂ ਅੱਜ ਦੇ ਦਿਨ ਜਿਸ ਨੂੰ ਹਾਲ ਹੀ ਵਿੱਚ 9/11 ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਮਾਤਰ ਕੁਝ ਸ਼ਬਦਾਂ ਨਾਲ ਇੱਕ ਨੌਜਵਾਨ ਭਾਰਤੀ ਨੇ ਪੂਰੇ ਵਿਸ਼ਵ ਨੂੰ ਜਿੱਤ ਲਿਆ ਸੀ ਅਤੇ ਪੂਰੇ ਵਿਸ਼ਵ ਨੂੰ ਏਕਤਾ ਦੀ ਤਾਕਤ ਦਿਖਾਈ ਸੀ। ਉਨ੍ਹਾਂ ਕਿਹਾ ਕਿ 1893 ਦਾ 9/11 ਪਿਆਰ, ਸਦਭਾਵਨਾ ਅਤੇ ਭਾਈਚਾਰੇ ਦਾ ਦਿਨ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸਾਡੇ ਸਮਾਜ ਵਿੱਚ ਪ੍ਰਵੇਸ਼ ਕਰ ਚੁੱਕੀਆਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਅਵਾਜ਼ ਉਠਾਈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਕੇਵਲ ਰੀਤੀ ਰਿਵਾਜ ਕਿਸੇ ਵਿਅਕਤੀ ਨੂੰ ਈਸ਼ਵਰ ਨਾਲ ਨਹੀਂ ਜੋੜਦੇ। ਉਨ੍ਹਾਂ ਕਿਹਾ ਕਿ ‘ਜਨ ਸੇਵਾ ਹੀ ਪ੍ਰਭੂ ਸੇਵਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਉਪਦੇਸ਼ ਦੇਣ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ। ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਵਾਦ ਨੇ ਰਾਮਕ੍ਰਿਸ਼ਨ ਮਿਸ਼ਨ ਦੇ ਜ਼ਰੀਏ ਸੰਸਥਾਗਤ ਰੂਪ-ਰੇਖਾ ਦਾ ਮਾਰਗ ਅਪਣਾਇਆ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰੇ ਲੋਕਾਂ ਦਾ ਖਾਸਤੌਰ ‘ਤੇ ਜ਼ਿਕਰ ਕੀਤਾ ਜੋ ਸਵੱਛ ਭਾਰਤ ਨਾਲ ਅਣਥੱਕ ਰੂਪ ਨਾਲ ਜੁੜੇ ਹੋਏ ਹਨ ਅਤੇ ਇਹ ਉਹ ਹਨ ਜਿਨ੍ਹਾਂ ਨੇ ਵੰਦੇ ਮਾਤਰਮ ਦੀ ਭਾਵਨਾ ਨੂੰ ਆਤਮਸਾਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਵਿਦਿਆਰਥੀ ਸੰਗਠਨਾਂ ਨੂੰ ਯੂਨੀਵਰਸਿਟੀ ਚੋਣਾਂ ਦੇ ਪ੍ਰਚਾਰ ਦੌਰਾਨ ਸਵੱਛਤਾ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਵਲ ਉਹ ਲੋਕ ਜੋ ਔਰਤਾਂ ਦਾ ਸਨਮਾਨ ਕਰਦੇ ਹਨ, ਉਹ ਹੀ ਸਵਾਮੀ ਵਿਵੇਕਾਨੰਦ ਦੇ ਸੰਬੋਧਨ ਤੇ ਸ਼ੁਰੂਆਤੀ ਸ਼ਬਦਾਂ ”ਅਮਰੀਕਾ ਦੇ ਭਾਈਓ ਅਤੇ ਭੈਣੋਂ” ‘ਤੇ ਸਹੀ ਰੂਪ ਵਿੱਚ ਮਾਣ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਅਤੇ ਜਮਸ਼ੇਦਜੀ ਟਾਟਾ ਦੇ ਵਿਚਕਾਰ ਚਿੱਠੀ ਪੱਤਰ ਇਹ ਦਰਸਾਉਂਦਾ ਹੈ ਕਿ ਸਵਾਮੀ ਜੀ ਦਾ ਧਿਆਨ ਭਾਰਤ ਦੀ ਆਤਮਨਿਰਭਰਤਾ ‘ਤੇ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਗਿਆਨ ਅਤੇ ਹੁਨਰ ਦੋਨੋਂ ਬਰਾਬਰ ਰੂਪ ਨਾਲ ਮਹੱਤਵਪੂਰਨ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਲੋਕ ਕਹਿੰਦੇ ਹਨ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ, ਪਰ ਕਾਫ਼ੀ ਸਮਾਂ ਪਹਿਲਾਂ ਸਵਾਮੀ ਵਿਵੇਕਾਨੰਦ ਨੇ ‘ਵੰਨ ਏਸ਼ੀਆ’ ਦਾ ਸਿਧਾਂਤ ਦਿੱਤਾ ਸੀ ਅਤੇ ਕਿਹਾ ਸੀ ਕਿ ਵਿਸ਼ਵ ਦੀਆਂ ਸਮੱਸਿਆਵਾਂ ਦਾ ਹੱਲ ਏਸ਼ੀਆ ਦੇ ਜ਼ਰੀਏ ਹੀ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰਜਣਾ ਅਤੇ ਇਨੋਵੇਸ਼ਨ(ਨਵੀਨਤਾ )ਲਈ ਯੂਨੀਵਰਸਿਟੀ ਕੈਂਪਸ ਤੋਂ ਵੱਧ ਕੋਈ ਹੋਰ ਸਥਾਨ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਸੰਸਥਾਵਾਂ ਨੂੰ ਹੋਰ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਅਤੇ ਭਾਸ਼ਾ ਦਿਵਸ ਮਨਾਉਣੇ ਚਾਹੀਦੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਦਲ ਰਿਹਾ ਹੈ, ਵਿਸ਼ਵ ਪੱਧਰ ‘ਤੇ ਭਾਰਤ ਦੀ ਪ੍ਰਤਿੱਸ਼ਠਾ ਵਧੀ ਹੈ ਅਤੇ ਅਜਿਹਾ ਜਨ ਸ਼ਕਤੀ ਦੇ ਕਾਰਨ ਹੋਇਆ ਹੈ। ਉਨ੍ਹਾਂ ਵਿਦਿਆਰਥੀ ਭਾਈਚਾਰੇ ਨੂੰ ਤਾਕੀਦ ਕੀਤੀ, ‘ ਨਿਯਮਾਂ ਦਾ ਪਾਲਣ ਕਰੋ, ਅਤੇ ਭਾਰਤ ਰਾਜ ਕਰੇਗਾ।
Punjab Post Daily Online Newspaper & Print Media