Saturday, March 28, 2026

ਨੋਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਲਾ ਪੁਲਿਸ ਕਰਵਾਏਗੀ ਮਿੰਨੀ ਮੈਰਾਥਨ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਜ਼ਿਲਾ ਫਾਜ਼ਿਲਕਾ ਪੁਲਸ ਵੱਲੋਂ ਆਪਣੇ PPN1409201701ਸਮਾਜਿਕ ਫਰਜ਼ ਨੂੰ ਪੂਰਾ ਕਰਦੇ ਹੋਏ 28 ਸਤੰਬਰ ਨੂੰ ਮਿੰਨੀ ਮੈਰਾਥਨ ਦੋੜ ਦਾ ਅਯੋਜਨ ਕੀਤਾ ਜਾਵੇਗਾ।
ਐਸ.ਐਸ.ਪੀ. ਦਫ਼ਤਰ ਵਿਚ ਅਯੋਜਤ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐਸ.ਐਸ.ਪੀ. ਡਾ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ਦੋੜਤਾ ਪੰਜਾਬ ਸ਼ੀਰਸ਼ਕ ਦੇ ਅਯੋਜਤ ਇਸ ਦੋੜ ਨੂੰ ਨਸ਼ਿਆਂ ਦੇ ਖਿਲਾਫ਼ ਦੋੜ ਦਾ ਨਾਮ ਵੀ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਦੋੜ ਦੇ ਅਯੋਜਨ ਦਾ ਮੰਤਵ ਨੌਜ਼ਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਲਈ ਪ੍ਰੇਰਿਤ ਕਰਨਾ ਹੈ।ਇਹ ਜੀਵਨ ਸ਼ੈਲੀ ਵਿਸ਼ੇਸ਼ ਕਰਕੇ ਨੋਜਵਾਨ ਵਰਗ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖਣ ਵਿਚ ਸਹਾਇਕ ਹੋਵੇਗੀ ਅਤੇ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਲਈ ਕੜੀ ਦਾ ਕੰਮ ਕਰੇਗੀ।
ਡਾ. ਪਾਟਿਲ ਨੇ ਦੱਸਿਆ ਕਿ ਮੈਰਾਥਨ ਦੋੜ ਪੁਲਿਸ ਲਾਇਨਸ ਦੇ ਪਰੇਡ ਮੈਦਾਨ ਤੋਂ ਸਵੇਰੇ 9.00 ਵਜੇ ਸ਼ੁਰੂ ਹੋਵੇਗੀ ਅਤੇ ਇੱਥੋਂ 7 ਕਿਲੋਮੀਟਰ ਦੂਰ 1971 ਦੀ ਭਾਰਤ ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ ਭਾਰਤੀ ਸੈਨਿਕ ਅਧਿਕਾਰੀ ਅਤੇ ਜਵਾਨਾਂ ਦੀ ਯਾਦ ਵਿਚ ਬਣੀ ਸ਼ਹੀਦਾਂ ਦੀ ਸਮਾਧ `ਤੇ ਖ਼ਤਮ ਹੋਵੇਗੀ।ਉਨਾਂ ਦੱਸਿਆ ਕਿ ਦੋੜ ਲਈ 15 ਤੋਂ 25 ਸਤੰਬਰ ਤੱਕ ਰਜਿਸਟ੍ਰੇਸ਼ਨ ਹੋਵੇਗੀ। ਉਨਾ ਦੱਸਿਆ ਕਿ ਦੋੜ ਵਿਚ 18 ਤੋਂ ਵੱਧ ਉਮਰ ਦੇ ਨੋਜਵਾਨ ਹਿੱਸਾ ਲੈ ਸਕਣਗੇ।ਦੋੜਾਕਾਂ ਦੇ ਲਈ ਪੀਣ ਵਾਲਾ ਪਾਣੀ ਅਤੇ ਜ਼ਰੂਰਤ ਪੈਣ ਤੇ ਮੈਡੀਕਲ ਟੀਮ ਦਾ ਵੀ ਪ੍ਰਬੰਧ ਹੋਵੇਗਾ।
ਉਨਾਂ ਦੱਸਿਆ ਕਿ ਪਹਿਲੇ ਤਿੰਨ ਥਾਵਾਂ ਤੇ ਰਹਿਣ ਵਾਲੇ ਨੋਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਜਿਸ ਦੇ ਲਈ ਪ੍ਰੋਗਰਾਮ ਕੀਤਾ ਜਾਵੇਗਾ ਅਤੇ ਦੋੜ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply