Saturday, March 28, 2026

ਆਂਗਨਵਾੜੀ ਯੂਨੀਅਨ ਮੈਂਬਰਾਂ ਨੇ ਮੰਗਾਂ ਸਬੰਧੀ ਡੀ.ਸੀ ਨੂੰ ਸੋਂਪਿਆ ਮੰਗ ਪੱਤਰ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਗਨਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲਾ ਪ੍ਰਧਾਨ ਰੇਸ਼ਮਾ ਰਾਣੀ PPN21409201702ਦੀ ਪ੍ਰਧਾਨਗੀ ਵਿਚ ਹੋਈ।
ਮੀਟਿੰਗ ਵਿਚ ਅਬੋਹਰ ਬਲਾਦ ਦੀ ਪ੍ਰਧਾਨ ਅੰਜੂ ਬਿਸ਼ਨੋਈ, ਮੀਤ ਪ੍ਰਧਾਨ ਕੰਚਨ ਬਿਸ਼ਨੋਈ, ਬਲਾਕ ਫਾਜ਼ਿਲਕਾ ਦੀ ਪ੍ਰਧਾਨ ਸ਼ੀਲਾ ਦੇਵੀ, ਜਨਰਲ ਸਕੱਤਰ ਰਾਜਵੰਤ ਕੌਰ, ਬਲਾਕ ਜਲਾਲਾਬਾਦ ਦੀ ਪ੍ਰਧਾਨ ਸ਼ਿੰਦਰਪਾਲ ਕੌਰ, ਜਨਰਲ ਸਕੱਤਰ ਸ਼ਿਮਲਾ ਰਾਣੀ ਅਤੇ ਵੱਡੀ ਗਿਣਦਤੀ ਿਵਚ ਯੂਨੀਅਨ ਦੀਆਂ ਹੋਰ ਮੈਂਬਰਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਯੂਨੀਅਨ ਦੀਆਂ ਸਾਰੀਆਂ ਆਗੂਆਂ ਅਤੇ ਮੈਂਬਰਾਂ ਨੇ ਆਪਣੇ ਆਪਣੇ ਬਲਾਕ ਦੀਆਂ ਸਮਸਿਆਵਾਂ ਸਬੰਧੀ ਜ਼ਿਲਾ ਪ੍ਰਧਾਨ ਰੇਸ਼ਮਾ ਰਾਣੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਰੇਸ਼ਮਾ ਰਾਣੀ ਨੇ ਦੱਸਿਆ ਕਿ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਨੇ ਦਿਲੀ ਵਿਚ ਮੀਟਿੰਗ ਕਰਕੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਹੈ। ਉਨਾਂ ਦੱਸਿਆ ਕਿ ਹੁਣ ਜ਼ਿਲਾ ਪੱਧਰ ਦੇ ਧਰਨੇ ਚੱਲ ਰਹੇ ਹਨ ਅਤੇ 16 ਸਤੰਬਰ ਨੂੰ ਮੋਗਾ ਵਿਚ ਬੀਬੀ ਖਾਨ ਕੌਰ ਦੇ ਗੁਰੂਦੁਆਰਾ ਸਾਹਿਬ ਵਿਚ ਸੂਬਾਈ ਕੇਮਟੀ ਦੀ ਮੀਟਿੰਗ ਹੋਵੇਗੀ ਅਤੇ ਮੀਟਿੰਗ ਤੋਂ ਬਾਅਦ ਫਾਜ਼ਿਲਕਾ ਜ਼ਿਲੇ ਵਿਚ ਦਿੱਤੇ ਜਾਣ ਵਾਲੇ ਧਰਨੇ ਸਬੰਧੀ ਪਤਾ ਲੱਗੇਗਾ। ਇਸ ਤੋਂ ਇਲਾਵਾ 6 ਨਵੰਬਰ ਨੂੰ ਦਿੱਲੀ ਵਿਖੇ ਰੈਲੀ ਹੋਵੇਗੀ। ਜਿਸ ਵਿਚ ਸਾਰੀਆਂ ਸਟੇਟਾਂ ਦੇ ਵਰਕਰ ਹਿੱਸਾ ਲੈਣਗੇ।ਮੀਟਿੰਗ ਨੂੰ ਸੰਬੋਧਨ ਕਰਦੇ ਹੌਏ ਬਲਾਕ ਫਾਜ਼ਿਲਕਾ ਦੀ ਪ੍ਰਧਾਨ ਸ਼ੀਲਾ ਦੇਵੀ ਨੇ ਹਿਕਾ ਕਿ ਜ਼ਿਲਾ ਪੱਧਰੀ ਧਰਨੇ ਨੂੰ ਸਫ਼ਲ ਬਣਾਉਣ ਲਈ ਹਰ ਸਰਕਲ ਵਿਚ ਸਰਕਲ ਪ੍ਰਧਾਨ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਪੂਰੇ ਸਰਕਲ ਨੂੰ ਧਰਨੇ ਵਿਚ ਸ਼ਾਮਲ ਕਰਨ ਲਈ ਮੀਟਿੰਗ ਕਰੇ। ਸੰਬੋਧਨ ਕਰਦੇ ਹੌਏ ਬਲਾਕ ਜਲਾਲਾਬਾਦ ਦੀ ਪ੍ਰਧਾਨ ਸ਼ਿੰਦਰਪਾਲ ਕੌਰ ਨੇ ਕਿਹਾ ਕਿ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਵੱਧ ਤੋਂ ਵੱਧ ਸੰਘਰਸ਼ ਕਰਨ ਦੀ ਜ਼ਰੂਰਤ ਹੈ ਅਤੇ ਜ਼ਿਲਾ ਪੱਧਰੀ ਧਰਨੇ ਅਤੇ ਦਿਲੀ ਰੈਲੀ ਵਿਚ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਣਗੇ ਤਦ ਹੀ ਸਰਕਾਰ ਯੂਨੀਅਨ ਮੈਂਬਰਾਂ ਦੀ ਆਵਾਜ਼ ਸੁਣਨ ਲਈ ਮਜ਼ਬੂਰ ਹੋਵੇਗੀ। ਬਲਾਕ ਅਬੋਹਰ ਦੀ ਪ੍ਰਧਾਨ ਅੰਜੂ ਬਿਸ਼ਨੋਈ ਨੇ ਕਿਹਾ ਕਿ ਅਬੋਹਰ ਬਲਾਕ ਦੇ ਮੈਂਬਰ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਣੇਗ।
ਮੀਟਿੰਗ ਤੋਂ ਬਾਅਦ ਬਲਾਕ ਪੱਧਰ ਤੇ ਜੋ ਮੁਸ਼ਕਲਾਂ ਵਰਕਰਾਂ ਅਤੇ ਹੈਲਪਰਾਂ ਨੂੰ ਆ ਰਹੀਆਂ ਹਨ ਉਨਾਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਯੂਨੀਅਨ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮੰਗ ਪੱਤਰ ਸੋਂਪਿਆ ਅਤੇ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕੀਤਾ ਜਾਵੇ।ਜਿਸ `ਤੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਯੂਨੀਅਨ ਮੈਂਬਰਾਂ ਨੂੰ ਭਰੋਸਾ ਦੁਆਇਆ ਅਤੇ ਕੁਝ ਅਧਿਕਾਰੀਆਂ ਨੂੰ ਮੌਕੇ ਤੇ ਬੁਲਾਕੇ ਸਮਸਿਆਵਾਂ ਦਾ ਹੱਲ ਵੀ ਕਰਵਾਇਆ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply