Sunday, March 29, 2026

ਮਿਲਕ ਪਲਾਂਟ ਦੇ ਮੁਲਾਜ਼ਮਾਂ ਨੇ ਤਨਖ਼ਾਹ ਪਾਲਸੀ ਬਹਾਲ ਕਰਨ ਦੀ ਕੀਤੀ ਮੰਗ

PPN1409201712ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਿਲਕ ਪਲਾਂਟ ਬਠਿੰਡਾ ਦੇ ਸੈਕੜੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਤਨਖਾਹਾਂ ਜਾਰੀ ਨਾ ਕਰਨ ਦੇ ਰੋਸ ਵਜੋਂ ਰੈਲੀ ਕਰਕੇ ਆਪਣੀ ਹੱਕੀ ਅਵਾਜ ਬੁਲੰਦ ਕੀਤੀ। ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ 5 ਸਤੰਬਰ ਅਤੇ 11 ਸਤੰਬਰ ਨੂੰ ਮੁਲਾਜ਼ਮਾਂ ਆਗੂਆਂ ਦੀ ਮਿਲਕ ਫੈਡ ਮੈਨੇਜਮੈਂਟ ਨਾਲ ਚੰਡੀਗੜ ਵਿਖੇ ਮੀਟਿੰਗ ਹੋਈ ਸੀ ਜਿਸ ਵਿੱਚ ਸਾਰੇ ਮਿਲਕ ਪਲਾਂਟ ਅਤੇ ਕੈਟਲ ਫੀਡ ਪਲਾਂਟ ਦੇ ਮੁਲਾਜ਼ਮਾਂ ਦੇ ਤਨਖ਼ਾਹ ਤੇ ਹੋਰ ਭੱਤਿਆਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲੋ ਡੀਲਿੰਕ ਕਰਨ ਦੀ ਕੋਸ਼ਿਸਾਂ ਦਾ ਪਰਦਾਫਾਸ਼ ਹੋਇਆ ਜੋ ਕਿ ਮੁਲਾਜ਼ਮਾਂ ਨਾਲ ਸ਼ਰੇਆਮ ਧੱਕੇਸ਼ਾਹੀ ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਦੋਸ਼ ਲਾਇਆ ਕਿ ਪਲਾਂਟ ਵਿੱਚ ਸਾਰੇ ਕੰਮ ਸਹੀ ਚੱਲ ਰਹੇ ਹਨ ਪਰ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਭੱਤੇ ਘੱਟ ਕਰਨ ਦੀ ਕੋਸ਼ਿਸ ਕਰ ਰਹੀ ਹੈ ਭਾਂਵੇ ਪਲਾਟਾਂ ਵਿੱਚ ਸਿਰਫ 25 ਪ੍ਰਤੀਸ਼ਤ ਹੀ ਸਟਾਫ ਰਹਿ ਗਿਆ ਹੈ। ਇਸ ਮੋਕੇ ਇੱਕਤਰ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਤਨਖ਼ਾਹ ਅਤੇ ਭੱਤਿਆਂ ਸੰਬਧੀ ਪੁਰਾਣੀ ਪਾਲਿਸੀ ਨੂੰੂ ਬਹਾਲ ਰੱਖਿਆ ਜਾਵੇ ਅਤੇ ਬਾਕੀ ਰਹਿੰਦੀ ਤਨਖ਼ਾਹ ਜਲਦ ਜਾਰੀ ਕੀਤੀ ਜਾਵੇ ਨਹੀ ਤਾਂ ਸਮੂਹ ਮੁਲਾਜ਼ਮਾਂ ਆਪਣੇ ਹੱਕਾਂ ਲਈ ਆਰ ਪਾਰ ਦਾ ਸੰਘਰਸ਼ ਕਰਨ ਲਈ ਤਿਆਰ ਹਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply