Sunday, March 29, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ‘ਹਿੰਦੀ ਭਾਸ਼ਾ ਦਿਵਸ’

PPN1409201715ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ‘ਹਿੰਦੀ ਭਾਸ਼ਾ ਦਿਵਸ‘ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਡੀਨ ਡਾ: ਲਾਭ ਸਿੰਘ ਸਿੰਘ ਖੀਵਾ ਅਤੇ ਵਿਭਾਗ ਮੁਖੀ ਡਾ: ਕਵਿਤਾ, ਡਾ: ਗਿਆਨੀ ਦੇਵੀ, ਪ੍ਰੋ: ਗੁਰਵਿੰਦਰ ਸਿੰਘ ਵੱਲੋਂ ਕੇਕ ਕੱਟਕੇ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਭਾਸ਼ਣ, ਕਵਿਤਾ, ਪਾਠ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਜਿਸ ਵਿੱਚ 100 ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਤੇ ਆਪਣੀ ਪਕੜ ਸਭ ਦੇ ਸਨਮੁਖ ਕੀਤੀ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਡਾ: ਖੀਵਾ, ਵਿਭਾਗ ਮੁਖੀ ਡਾ: ਕਵਿਤਾ, ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਹੈ।ਡੀਨ ਡਾ: ਖੀਵਾ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਭਾਸ਼ਾ ਨੂੰ ਇਸਤਰੀ ਲਿੰਗ ਵਾਚਕ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਕਿਉਂ ਕਿ ਭਾਸ਼ਾ ਨੂੰ ਮਾਂ ਦਾ ਦਰਜਾ ਪ੍ਰਾਪਤ ਹੈ।ਡਾ: ਗਿਆਨੀ ਦੇਵੀ ਦੀ ਪੁਸਤਕ ਨਾਲ 2 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਹਰਪ੍ਰੀਤ ਕੌਰ, ਡਾ: ਵਿਜੇ ਪ੍ਰਸ਼ਾਦ ਨੇ ਹਿੰਦੀ ਭਾਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਡਾ: ਕਵਿਤਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply