Sunday, March 29, 2026

37 ਟਰੈਕਟਰ ਟਰਾਲੀਆਂ, ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ- ਆਰ.ਟੀ.ਏ

PPN1409201714ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਰੀਜਨਲ ਟ੍ਰਰਾਂਸਪੋਰਟ ਅਥਾਰਟੀ ਉਦੈਦੀਪ ਸਿੰਘ ਸਿੱਧ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਅਤੇ ਮਾਨਸਾ ਵਿਖੇ ਗੱਡੀਆਂ ਦੀ ਚੈਕਿੰਗ ਦੌਰਾਨ ਟਰੈਕਟਰ ਟਰਾਲੀ ਦਾ ਕਮਰਸ਼ੀਅਲ ਉਪਯੋਗ ਕਰਨ ਵਾਲੇ 15 ਲੋਕਾਂ ਨੂੰ ਜੁਰਮਾਨਾ ਕੀਤਾ ਗਿਆ ਅਤੇ 22 ਲੋੜ ਤੋਂ ਵੱਧ ਲੋਡ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ। ਉਨਾਂ ਦੱਸਿਆ ਇਨਾਂ ਚਲਾਨਾਂ ਰਾਹੀਂ ਰੁਪਏ 3.5 ਲੱਖ ਜੁਰਮਾਨਾ ਲਗਾਇਆ ਗਿਆ।ਉਨਾਂ ਦੱਸਿਆ ਕਿ ਪ੍ਰੈਸ਼ਰ ਹਾਰਨ ਦੀ ਵਰਤੋਂ ਦੀ ਸਖ਼ਤ ਮਨਾਹੀ ਹੈ ਜਿਸ ਸਬੰਧੀ ਮੁਹਿੰਮ ਜਲਦ ਚਲਾਈ ਜਾਵੇਗੀ ਤੇ ਵੱਧ ਲੋਡ ਲੈ ਕੇ ਜਾਣ ਵਾਲੇ ਕਮਰਸ਼ੀਅਲ ਵਾਹਨਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਕਿਸੇ ਵੀ ਪ੍ਰਕਾਰ ਦੀ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗੀ ਕਿ ਸਕੂਲੀ ਵਾਹਨਾਂ ਲਈ ਸਕੂਲਾਂ ਦੇ ਮੁਖੀ ਜਿੰਮੇਵਾਰੀ ਲੈਣ ਜੇਕਰ ਇਸ ਸਬੰਧ ’ਚ ਕੋਈ ਵੀ ਅਨਿਯਮਿਤਤਾ ਸਾਹਮਣਾ ਆਉਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply