ਜਿਉਂਦੇ ਜੀਅ ਵੀ ਮਾਪਿਆਂ ਦੀ ਸੇਵਾ ਸ਼ਰਧਾ ਨਾਲ ਕਰੇ ਔਲਾਦ ਜੈ ਭਗਵਾਨ
ਧੂਰੀ, 14 ਸਤੰਬਰ (ਪੰਜਾਬ ਪੋਸਟ-ਪ੍ਰਵੀਨ ਗਰਗ) – ਧਰਮ ਪ੍ਰਚਾਰ ਅਤੇ ਜਨ ਕਲਿਆਣ ਸੰਮਤੀ ਧੂਰੀ ਵੱਲੋਂ ਰਾਮ ਬਾਗ ਚੈਰੀਟੇਬਲ ਸੋਸਾਇਟੀ ਵਿਖੇ ਸ਼੍ਰੀ ਮਦਭਾਗਵਤ ਗੀਤਾ ਪਾਠ ਅਤੇ ਪਿੱਤਰ ਤਰਪਣ ਯੱਗ ਸ਼੍ਰੀ ਜੈ ਭਗਵਾਨ ਸ਼ਾਸਤਰੀ ਜੀ ਦੀ ਅਗੁਵਾਈ ਵਿੱਚ ਕਰਵਾਇਆ ਜਾ ਰਿਹਾ ਹੈ।ਸ਼੍ਰੀ ਜੈ ਭਗਵਾਨ ਸ਼ਾਸਤਰੀ ਨੇ ਦੱਸਿਆ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਾਂ ਦੀ ਸ਼ਾਂਤੀ ਲਈ ਸ਼ਰਾਧ ਦੇ ਨਾਲ-ਨਾਲ ਤਰਪਣ ਅਤੇ ਪਿੰਡ ਦਾਨ ਕਰਨ ਨਾਲ ਹੀ ਸ਼ਰਾਧ ਸੰਪੂਰਨ ਮੰਨਿਆ ਜਾਂਦਾ ਹੈ ਅਤੇ ਆਪਣੇ ਪਿੱਤਰਾਂ ਨੂੰ ਸ਼ਰਧਾ ਨਾਲ ਯਾਦ ਕਰਨ ਦਾ ਮਤਲਬ ਹੀ ਸ਼ਰਾਧ ਹੈ।ਉਹਨਾਂ ਕਿਹਾ ਕਿ ਸਾਨੂੰ ਆਪਣੇ ਬਜ਼ੁੱਰਗ ਮਾਤਾ-ਪਿਤਾ ਦੀ ਜਿਉਂਦੇ ਜੀਅ ਸੇਵਾ ਵੀ ਪੂਰੀ ਸ਼ਰਧਾ ਨਾਲ ਕਰਨੀ ਚਾਹੀਦੀ ਹੈ।ਸ਼੍ਰੀ ਰਾਮ ਬਾਗ ਸੋਸਾਇਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਐਡਵੋਕੇਟ ਨੇ ਦੱਸਿਆ ਕਿ ਪਿੱਤਰ ਤਰਪਣ ਯੱਗ 20 ਸਤੰਬਰ ਤੱਕ ਜਾਰੀ ਰਹੇਗਾ।
Punjab Post Daily Online Newspaper & Print Media