ਸਮਰਾਲਾ, 14 ਸਤੰਬਰ (ਪੰਜਾਬ ਪੋਸਟ- ਕੰਗ)- ਅੱਜ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਮਨਾਇਆ ਗਿਆ।ਇਸ ਮੌਕੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਜੋ ਕਿ 14 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ, ਜਿਸ ਸਬੰਧੀ ਉਨਾਂ ਨੇ ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ।ਇਸ ਉੁਪਰੰਤ ਹਿੰਦੀ ਦਿਵਸ ਨੂੰ ਸਮਰਪਿਤ ਭਾਸ਼ਣ, ਕਵਿਤਾ ਉਚਾਰਣ ਅਤੇ ਚਾਰਟ ਮੇਕਿੰਗ ਨਾਲ ਸੰਬੰਧਿਤ ਮੁਕਾਬਲੇ ਕਰਵਾਏ ਗਏ।ਜਿਨਾਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ।ਕਵਿਤਾ ਉਚਾਰਣ ਮੁਕਾਬਲੇ ਵਿੱਚ ਜਗਦੀਪ ਸਿੰਘ ਅੱਠਵੀਂ ਜਮਾਤ ਨੇ ਪਹਿਲਾਂ, ਕੌਸ਼ਲਿਆ ਕੁਮਾਰੀ ਛੇਵੀਂ ਜਮਾਤ ਨੇ ਦੂਸਰਾ ਅਤੇ ਜਸਲੀਨ ਕੌਰ ਅੱਠਵੀਂ ਜਮਾਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਭਾਸ਼ਣ ਮੁਕਾਬਲੇ ਵਿੱਚ ਹਰਦੀਪ ਸਿੰਘ ਜਮਾਤ ਨੌੌਵੀ ਨੇ ਪਹਿਲੇ, ਰਮਨਦੀਪ ਕੌਰ ਜਮਾਤ ਅੱਠਵੀਂ ਦੂਜੇ ਅਤੇ ਜਸਪ੍ਰੀਤ ਕੌਰ ਦਸਵੀਂ ਜਮਾਤ ਤੀਸਰੇ ਸਥਾਨ ਤੇ ਰਹੇ।ਇਸੇ ਤਰਾਂ ਚਾਰਟ ਮੇਕਿੰਗ ਮੁਕਾਬਲੇ ਵਿੱਚ ਤੇਜਿੰਦਰ ਸਿੰਘ ਦਸਵੀਂ ਪਹਿਲੇ, ਕਰਨਵੀਰ ਸਿੰਘ ਜਮਾਤ ਨੌਵੀਂ ਦੂਸਰੇ ਅਤੇ ਦਿਲਪ੍ਰੀਤ ਸਿੰਘ ਜਮਾਤ ਸੱਤਵੀ ਤੀਸਰੇ ਸਥਾਨ ’ਤੇ ਰਹੇ।ਇਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਸਕੂਲ ਦੇ ਅਧਿਆਪਕ ਮੰਗਲ ਸਿੰਘ ਨੇ ਬਾਖੂਬੀ ਨਿਭਾਈ।ਮੰਚ ਸੰਚਾਲਣ ਸਕੂਲ ਦੀਆਂ ਵਿਦਿਆਰਥਣਾ ਜਸਪ੍ਰੀਤ ਕੌਰ ਅਤੇ ਜਸਲੀਨ ਕੌਰ ਨੇ ਕੀਤਾ।ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਅਧਿਆਪਕਾ ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਇਨਾਮ ਤਕਸੀਮ ਕੀਤੇ ਗਏ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media