ਸਮਰਾਲਾ, 14 ਸਤੰਬਰ (ਪੰਜਾਬ ਪੋਸਟ- ਕੰਗ)- ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਇਟਲੀ ਵਸਦੇ ਪ੍ਰਵਾਸੀ ਭਾਰਤੀ ਦਲਜਿੰਦਰ ਰਹਿਲ ਦੀ ਕਵਿਤਾਵਾਂ ਦੀ ਪੁਸਤਕ ‘ਸ਼ਬਦਾਂ ਦੀ ਢਾਲ਼’ ਤੇ ਵਿਚਾਰ ਗੋਸ਼ਟੀ 17 ਸਤੰਬਰ ਦਿਨ ਐਤਵਾਰ ਨੂੰ ਸਰਕਾਰੀ ਸੀਨੀ: ਸੈਕੰਡਰੀ ਸਕੂਲ ( ਲੜਕੇ) ਸਮਰਾਲਾ ਵਿਖੇ ਸਵੇਰੇ 10:15 ਵਜੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਹੋਈ ਮੀਟਿੰਗ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਦੱਸਿਆ ਕਿ ਸਭਾ ਨਾਲ ਕਾਫੀ ਤੋਂ ਜੁੜਿਆ ਦਲਜਿੰਦਰ ਰਹਿਲ ਜੋ ਬਹੁਤ ਹੀ ਵਧੀਆ ਕਵਿਤਾ ਲਿਖਦਾ ਹੈ, ਦੀ ਪੁਸਤਕ ‘ਸ਼ਬਦਾਂ ਦੀ ਢਾਲ਼’ ਤੇ ਕੀਤੀ ਜਾ ਰਹੀ ਵਿਚਾਰ ਗੋਸ਼ਟੀ ਵਿੱਚ ਸੁਸ਼ੀਲ ਦੁਸਾਂਝ ਸੰਪਾਦਕ ਮੈਗਜ਼ੀਨ ‘ਹੁਣ’ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ ਲੇਖਕ ਅਤੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਇਸ ਕਿਤਾਬ ਤੇ ਪਰਚਾ ਪੜਨਗੇ।ਪ੍ਰੋਗਰਾਮ ਦੀ ਪ੍ਰਧਾਨਗੀ ਬਿਹਾਰੀ ਲਾਲ ਸੱਦੀ ਅਤੇ ਐਡਵੋਕੇਟ ਨਰਿੰਦਰ ਸ਼ਰਮਾ ਕਰਨਗੇ। ਇਸ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਗੁਰਪਾਲ ਲਿੱਟ, ਗੁਰਦਿਆਲ ਦਲਾਲ, ਮਾ. ਤਰਲੋਚਨ ਸਮਰਾਲਾ, ਜਸਵੀਰ ਝੱਜ, ਬਾਬੂ ਸਿੰਘ ਚੌਹਾਨ, ਕਲਮਜੀਤ ਨੀਲੋਂ, ਸਿਮਰਜੀਤ ਸਿੰਘ ਕੰਗ, ਸੁਰਜੀਤ ਮੰਡ, ਮੇਘ ਦਾਸ ਜਵੰਦਾ, ਗੁਰਭਗਤ ਗਿੱਲ, ਨੇਤਰ ਮੁਤਿਓਂ, ਦਵਿੰਦਰ ਗਰੇਵਾਲ, ਗਗਨਦੀਪ ਸ਼ਰਮਾ, ਸੰਦੀਪ ਤਿਵਾੜੀ ਅਤੇ ਤਰਨਜੀਤ ਬੱਲ ਸ੍ਰੀ ਭੈਣੀ ਸਾਹਿਬ ਵਿਸ਼ੇਸ਼ ਤੌਰ ਤੇ ਭਾਗ ਲੈਣਗੇ। ਬਾਅਦ ਵਿੱਚ ਹਾਜ਼ਰ ਕਵੀਆ ਅਧਾਰਿਤ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕਹਾਣੀਕਾਰ ਸੁਖਜੀਤ, ਦੀਪ ਦਿਲਬਰ, ਜਗਦੀਸ਼ ਨੀਲੋਂ, ਇੰਦਰਜੀਤ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ, ਸੰਦੀਪ ਤਿਵਾੜੀ, ਦਰਸ਼ਨ ਸਿੰਘ ਕੰਗ, ਜੋਗਿੰਦਰ ਸਿੰਘ ਜੋਸ਼ ਆਦਿ ਮੀਟਿੰਗ ਵਿੱਚ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media