ਸਮਰਾਲਾ, 14 ਸਤੰਬਰ (ਪੰਜਾਬ ਪੋਸਟ- ਕੰਗ)- ਪਿਛਲੇ ਦਿਨੀਂ ਸੈਂਟਰ ਸਕੂਲ ਕੋਟਾਲਾ ਵਿੱਚ ਸੈਂਟਰ ਪੱਧਰੀ ਖੇਡਾਂ ਹੋਈਆਂ। ਜਿਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੇ ਵਿਦਿਆਰਥੀਆਂ ਨੇ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਇਹਨਾਂ ਜੇਤੂ ਵਿਦਿਆਰਥੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਟੇਟ ਐਵਾਰਡੀ ਹਰਜੀਤ ਸਿੰਘ, ਸਮਾਜ ਸੇਵੀ ਸੰਤੋਖ ਸਿੰਘ, ਅਮਰਜੀਤ ਸਿੰਘ ਸੈਕਟਰੀ ਅਤੇ ਸਕੂਲ ਮੈਨੇਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਹਨਾਂ ਖੇਡਾਂ ਵਿੱਚ ਖੋ-ਖੋ ਲੜਕੇ ਫਸਟ, ਖੋ-ਖੋ ਲੜਕੀਆਂ ਸੈਕਿੰਡ, 100 ਮੀ. (ਲੜਕੇ) ਵਿਪਨ ਕੁਮਾਰ ਫਸਟ, 200 ਮੀ. (ਲੜਕੇ) ਸੂਰਜ ਕੁਮਾਰ ਫਸਟ, ਵੀਪੀਨ ਕੁਮਾਰ ਸੈਕੰਡ, 400 ਮੀਟਰ (ਲੜਕੇ) ਸੂਰਜ ਕੁਮਾਰ ਫਸਟ, 100ਗ4 ਮੀਟਰ ਰਿਲੇਅ (ਲੜਕੇ) ਸ. ਪ੍ਰ. ਸ ਕੋਟਾਲਾ ਫਸਟ, 100 ਮੀਟਰ (ਲੜਕੀਆਂ) ਕਿਰਨਦੀਪ ਕੌਰ ਫਸਟ, 200 ਮੀ. (ਲੜਕੀਆਂ) ਕਿਰਨਦੀਪ ਕੌਰ ਸੈਕਿੰਡ।ਇਹਨਾਂ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਆਉਣ ਵਾਲੀਆਂ ਸਖਸ਼ੀਅਤਾਂ ਦਾ ਸਕੂਲ ਮੁਖੀ ਖੁਸ਼ਵਿੰਦਰ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਮੈਡਮ ਬਿੰਦੂ, ਮੈਡਮ ਕੁਲਵਿੰਦਰ ਕੌਰ, ਮੈਡਮ ਦਲਜੀਤ ਕੌਰ ਅਤੇ ਆਂਗਨਵਾੜੀ ਵਰਕ ਕੁਲਦੀਪ ਕੌਰ, ਪਰਮਜੀਤ ਕੌਰ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media