Wednesday, April 8, 2026

ਖਾਲਸਾ ਕਾਲਜ ਵਿਖੇ ‘ਵਿਸ਼ਵ ਫਿਜ਼ੀਓਥਰੈਪੀ ਦਿਵਸ’ ਨੂੰ ਸਮਰਪਿਤ ਸਮਾਰੋਹ

PPN1509201724ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਫਿਜ਼ੀਓਥੈਰਪੀ ਦੇ ਵਿਭਾਗ ਵੱਲੋਂ ‘ਵਿਸ਼ਵ ਫਿਜ਼ੀਓਥਰੈਪੀ ਦਿਵਸ’ ਨੂੰ ਸਮਰਪਿਤ ਸਮਾਰੋਹ ਕਰਵਾਇਆ। ਕਾਲਜ ਵਿਖੇ ਹਰ ਸਾਲ ਮਨਾਏ ਜਾਂਦੇ ਇਸ ਸਮਾਰੋਹ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਰੀਬਨ ਕੱਟ ਕੇ ਕੀਤਾ।
ਪ੍ਰੋਗਰਾਮ ਪ੍ਰਿੰ: ਡਾ. ਮਹਿਲ ਸਿੰਘ ਦੁਆਰਾ ਫਿਜ਼ੀਓਥਰੈਪੀ ਦੇ ਵਿਦਿਆਰਥੀਆਂ ਨੂੰ ਫ਼ਿਜ਼ੀਓਥਰੈਪੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਵਿਭਾਗ ਦੁਆਰਾ ਆਯੋਜਿਤ ਵੱਖ-ਵੱਖ ਗਤੀਵਿਧੀਆਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ‘ਵਿਸ਼ਵ ਫਿਜ਼ੀਓਥਰੈਪੀ ਦਿਵਸ’ ਨੂੰ ਸਮਰਪਿਤ ਆਪਣੇ ਕਲਾ ਦਾ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕਈ ਮੁਕਾਬਲਿਆਂ ਜਿਵੇਂ ਕਿ ਫਿਜ਼ੀਓਥੋਰੈਪੀ ਰੰਗੌਲੀ, ਪੋਸਟਰ ਪ੍ਰੈਜ਼ੈਂਟੇਸ਼ਨ, ਮਾਡਲ ਪ੍ਰਦਰਸ਼ਨ, ਕੁਇਜ਼ ਅਤੇ ਬੈਸਟ ਕਲਾਸਰੂਮ ਕੰਪੀਟੀਸ਼ਨ ਤੋਂ ਵੱਖ-ਵੱਖ ਫਿਜ਼ੀਓਥਰੈਪੀ ਨਾਲ ਸਬੰਧਿਤ ਮੁੱਦਿਆਂ ’ਤੇ ‘ਬਹਿਸ ਮੁਕਾਬਲੇ’ ’ਚ ਵੀ ਵੱਧ-ਚੜ੍ਹ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਵਿਭਾਗ ਦੇ ਬੈਚਲਰ ਅਤੇ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸਰਗਰਮ ਭੂਮਿਕਾ ਨਿਭਾਈ।ਉਨ੍ਹਾਂ ਨੇ ਰਚਨਾਤਮਿਕ ਕਲਾ ਦੁਆਰਾ ਵੱਖ-ਵੱਖ ਡਾਕਟਰੀ ਅਤੇ ਸਿਹਤ ਮੁੱਦਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ।ਵਿਭਾਗ ਦੇ ਮੁੱਖੀ ਡਾ. ਦਵਿੰਦਰ ਕੇ. ਢਿੱਲੋਂ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਫ਼ਿਜੀਓਥੈਰੇਪੀ ਦੇ ਮੌਜ਼ੂਦਾ ਦ੍ਰਿਸ਼ ਅਤੇ ਭਵਿੱਖ ਦੇ ਰੁਝਾਨਾਂ ’ਤੇ ਚਰਚਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਯੋਜਨਾਬੱਧ ਢੰਗ ਨਾਲ ਆਪਣੇ ਵਿਚਾਰਾਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ’ਚ ਫਿਜ਼ੀਓਥੈਰੇਪੀ ਦੇ ਸਟਾਫ ਨੇ ਨਿਰਦੇਸ਼ ਦਿੱਤੇ ਅਤੇ ਮਦਦ ਕੀਤੀ।
ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋ: ਨਵਨੀਨ ਬਾਵਾ ਓ.ਐਸ.ਡੀ, ਪ੍ਰੋ. ਸੁਖਮੈਨ ਬੇਦੀ, ਡੀ.ਏ.ਏ, ਡਾ. ਐਮ.ਐਸ ਬੱਤਰਾ, ਡੀਨ ਸਾਇੰਸਸ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਮੌਜੂਦ ਸਨ।ਪ੍ਰੋਗਰਾਮ ਮੌਕੇ ਡਾ. ਕਵਲਦੀਪ ਕੌਰ, ਡਾ. ਨਵਨੀਤ ਕੌਰ, ਡਾ. ਹਰਨੀਤ ਕੌਰ, ਡਾ. ਜਤਿੰਦਰਪਾਲ ਕੌਰ ਅਤੇ ਡਾ. ਮਨੂ ਵਿਸ਼ਿਸ਼ਟ ਫਿਜਿਓਥੈਰੇਪੀ ਸਟਾਫ ਵੀ ਮੌਜੂਦ ਸੀ।ਇਸ ਦੌਰਾਨ ਸਮੂਹ ਮੁਕਾਬਲੇ ਦੇ ਜੇਤੂਆਂ ਨੂੰ ਸਰਟੀਫ਼ਿਕੇਟ ਦੇ ਨਾਲ ਇਨਾਮ ਵੀ ਤਕਸੀਮ ਕੀਤੇ ਗਏ। ਅੰਤ ’ਚ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ’ਚ ਅਜਿਹੇ ਸਮਾਗਮਾਂ ਦਾ ਆਯੋਜਨ ਕਰਨ ਲਈ ਪ੍ਰੇਰਿਤ ਕੀਤਾ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply