
ਫਾਜਿਲਕਾ , 14 ਜੁਲਾਈ ( ਵਿਨੀਤ ਅਰੋੜਾ ) – ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕ ਮੀਟਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਮੰਡਲ ਦਫ਼ਤਰ ਵਿਚ ਹੋਈ ਜਿਸ ਵਿਚ ਦਫ਼ਤਰ ਵੱਲੋਂ ਹਰਭਜਨ ਸਿੰਘ ਖੁੰਗਰ, ਦਰਸ਼ਨ ਸਿੰਘ, ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਚਤਰੱਥ, ਜ਼ਿਲ੍ਹਾ ਜਨਰਲ ਸਕੱਤਰ ਅਤੇ ਸੂਬਾ ਜਥੇਬੰਦਕ ਸਕੱਤਰ ਸਤੀਸ਼ ਵਰਮਾ, ਬ੍ਰਾਂਚ ਪ੍ਰਧਨ ਓਮ ਪ੍ਰਕਾਸ਼ ਜਲੰਧਰਾ, ਮਹਿਲ ਸਿੰਘ, ਸੁਖਚੈਨ ਸਿੰਘ ਪ੍ਰਧਾਨ ਗੁਰੂਹਰਸਹਾਏ, ਭੁਪਿੰਦਰ ਕੁਮਾਰ ਪ੍ਰਧਾਨ ਜਲਾਲਾਬਾਦ, ਪਰਸ ਰਾਮ, ਭੀਮ ਸੈਨ, ਰਮੇਸ਼ ਚੰਦਰ ਸਕਸੈਨਾ ਆਦਿ ਹਾਜਰ ਸਨ। ਮੀਟਿੰਗ ਵਿਚ 30 ਮੰਗਾਂ ਤੇ ਵਿਚਾਰ ਕੀਤਾ ਗਿਆ। ਮੰਡਲ ਪ੍ਰਧਾਨ ਦੀਆਂ ਮੰਗਾਂ ਨੂੰ ਮੌਕੇ ਤੇ ਲਾਗੂ ਕੀਤਾ ਗਿਅ। ਬਕਾਇਆ ਮੰਗਾਂ ਨੂੰ ਮੁੱਖ ਦਫ਼ਤਰ ਨੂੰ ਲਿਖਣ ਦੇ ਲਈ ਸਹਿਮਤੀ ਜਿਤਾਈ ਗਈ। ਮੁੱਖ ਮੰਗਾਂ ਨੂੰ ਵਾਟਰ ਸਪਲਾਈ ਸਕੀਮਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਜਰੂਰੀ ਸਮਾਨ ਲੈਕੇ ਦੇਣ, ਵਰਦੀਆਂ ਦੇਣ, ਪੰਪ ਅਪਰੇਟਰਾਂ ਅਤੇ ਕਲਰਕਾਂ ਦੀ ਸਲਾਨਾਂ ਐਂਕਰੀਮੈਂਟ ਲਗਾਉਣ, ਮੈਸਟਰੋਲ ਤੋਂ ਰੈਗੂਲਰ, ਮੈਸਟਰੋਲ ਤੋਂ ਰੈਗੂਲਰ ਹੋਏ ਕਰਮਚਾਰੀਆਂ ਦੀਆਂ ਸੇਵਾਵਾਂ ਸਰਵਿਸ ਬੁੱਕ ਵਿਚ ਦਰਜ਼ ਕਰਨਾ, ਫੈਮਲੀ ਪੈਨਸ਼ਨ ਦਾ ਕੇਸ ਮੁੱਖ ਦਫ਼ਤਰ ਨੂੰ ਭੇਜਣ ਸਬੰਧੀ, ਸੀਵਰਮੈਨਾਂ, ਫਿਟਰਾਂ ਨੂੰ ਜਰੂਰੀ ਸਨਮਾਨ ਦੇਣਾ, ਵਿਭਾਗੀ ਟੈਸਟ ਪਾਸ ਕਰਮਚਾਰੀਆਂ ਦੀ ਸੇਵਾ ਪੱਤਰੀ ਵਿਚ ਦਰਜ ਕਰਨ ਬਾਰੇ ਐਸਪੀ ਸਕੀਮ ਨੂੰ ਚਾਲੂ ਕਰਨ ਸਬੰਧੀ ਆਦਿ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ। ਮੀਟਿੰਗ ਵਿਚ ਕਾਰਜਕਾਰੀ ਇੰਜੀਨੀਅਰ ਸ਼੍ਰੀ ਰਵਿੰਦਰ ਕੁਮਾਰ ਦਾ ਧੰਨਵਾਦ ਕੀਤਾ ਗਿਆ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media